ਕੁਲਜਿੰਦਰ ਸਿੱਧੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਕੁਲਜਿੰਦਰ ਸਿੱਧੂ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰ ਨੂੰ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਕੁਲਜਿੰਦਰ ਸਿੱਧੂ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹਨ । ਉਨ੍ਹਾਂ ਨੇ ਦੂਰਦਰਸ਼ਨ ‘ਤੇ ਕਈ ਦਸਤਾਵੇਜ਼ੀ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ ਹੈ ।

Reported by: PTC Punjabi Desk | Edited by: Shaminder  |  August 21st 2023 01:19 PM |  Updated: August 21st 2023 01:19 PM

ਕੁਲਜਿੰਦਰ ਸਿੱਧੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

 ਕੁਲਜਿੰਦਰ ਸਿੱਧੂ (Kuljinder Sidhu) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰ ਨੂੰ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਕੁਲਜਿੰਦਰ ਸਿੱਧੂ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹਨ । ਉਨ੍ਹਾਂ ਨੇ ਦੂਰਦਰਸ਼ਨ ‘ਤੇ ਕਈ ਦਸਤਾਵੇਜ਼ੀ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ ਹੈ । ਉਨ੍ਹਾਂ ਨੇ ਫ਼ਿਲਮ ‘ਸ਼ਰੀਕ’ ‘ਬਾਗੀ’, ‘ਮੌੜ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਹੋਰ ਪੜ੍ਹੋ :  ਸਲਮਾਨ ਖ਼ਾਨ ਦੀ ਨਵੀਂ ਲੁੱਕ ਬਣੀ ਚਰਚਾ ਦਾ ਵਿਸ਼ਾ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅਦਾਕਾਰ ਦੀ ਨਵੀਂ ਲੁੱਕ

ਫ਼ਿਲਮ ਸ਼ਰੀਕ ‘ਚ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਪਾਲੀ ਨਾਂਅ ਦੇ ਕਿਰਦਾਰ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । 

ਪੱਤਰਕਾਰ ਬਣਨ ਦਾ ਸੀ ਸੁਫ਼ਨਾ

 ਕੁਲਜਿੰਦਰ ਸਿੱਧੂ ਇੱਕ ਕਾਮਯਾਬ ਪੱਤਰਕਾਰ ਬਣਨਾ ਚਾਹੁੰਦੇ ਸਨ ਅਤੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਕਰੜੀ ਮਿਹਨਤ ਵੀ ਕੀਤੀ ਸੀ । ਪਰ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਨਹੀਂ ਹੋ ਪਾਇਆ । ਕਿਉਂਕਿ ਜਿਸ ਅਖਬਾਰ ‘ਚ ਉਹ ਕੰਮ ਕਰਦੇ ਸਨ ਤਾਂ ਉਹ ਬੰਦ ਹੋ ਗਿਆ ਅਤੇ ਕਿਸਮਤ ਉਨ੍ਹਾਂ ਨੂੰ ਫ਼ਿਲਮ ਖੇਤਰ ‘ਚ ਲੈ ਆਈ ।

ਜਦੋਂ ਅਖਬਾਰ ਬੰਦ ਹੋਈ ਤਾਂ ਇੱਕ ਵਾਰ ਤਾਂ ਉਨ੍ਹਾਂ ਨੂੰ ਲੱਗਿਆ ਕਿ ਸਭ ਕੁਝ ਖਤਮ ਹੋ ਗਿਆ ਹੈ ।ਕੁਲਜਿੰਦਰ ਦੀ ਦਿਲਚਸਪੀ ਫ਼ਿਲਮ ਤਕਨੀਕ ਵੱਲ ਵਧਣ ਲੱਗੀ ਬਸ ਫਿਰ ਕੀ ਸੀ ਉਨ੍ਹਾਂ ਨੇ ਇੱਕ ਇਸ਼ਤਿਹਾਰ ਕੰਪਨੀ ਦਾ ਕੰਮ ਸ਼ੁਰੂ ਕਰ ਲਿਆ ਜਿੱਥੇ ਉਨ੍ਹਾਂ ਨੇ ਇਸ਼ਤਿਹਾਰਾਂ ਦੀ ਸਕਰਿਪਟ ਲਿਖਣ ਅਤੇ ਫ਼ਿਲਮਾਉਣ ਦਾ ਕੰਮ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਦੂਰਦਰਸ਼ਨ ਲਈ ਕਈ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network