ਗਾਇਕਾ ਹਰਸ਼ਦੀਪ ਕੌਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਹਮੇਸ਼ਾ ਦਸਤਾਰ ਬੰਨ ਕੇ ਕਿਉਂ ਪਰਫਾਰਮ ਕਰਦੀ ਹੈ ਗਾਇਕਾ
ਹਰਸ਼ਦੀਪ ਕੌਰ (Harshdeep Kaur) ਅੱਜ ਆਪਣਾ ਜਨਮ ਦਿਨ (Birthday)ਮਨਾ ਰਹੀ ਹੈ ।ਇਸ ਮੌਕੇ ‘ਤੇ ਗਾਇਕਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਦਿੱਲੀ ‘ਚ ਜਨਮੀ ਹਰਸ਼ਦੀਪ ਕੌਰ ਨੇ ਮਹਿਜ਼ ਛੇ ਸਾਲ ਦੀ ਉਮਰ ‘ਚ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ ।ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਤੋਂ ਹੀ ਕੀਤੀ ਹੈ । ਹਰਸ਼ਦੀਪ ਨੇ ਪੰਜਾਬੀ, ਹਿੰਦੀ, ਮਲਿਆਲਮ, ਤਮਿਲ ਤੇ ਉਰਦੂ ‘ਚ ਵੀ ਗੀਤ ਗਾਏ ਹਨ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਰਣਜੀਤ ਕੌਰ ਭਾਬੀ ਦੇ ਨਾਲ ਆਏ ਨਜ਼ਰ,ਭਾਬੀ ਨੇ ਕਿਹਾ ਦਿਲਜੀਤ ਮੇਰਾ ਹੈ ਦਿਓਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਗਾਣੇ ਨਾਲ ਮਿਲੀ ਪਛਾਣ
ਹਰਸ਼ਦੀਪ ਕੌਰ ਨੇ ਕਈ ਗੀਤ ਗਾਏ ਹਨ । ਪਰ ਉਨ੍ਹਾਂ ਨੂੰ ਪਛਾਣ ਫ਼ਿਲਮ ‘ਰੰਗ ਦੇ ਬਸੰਤੀ’ ‘ਚ ਗਾਏ ‘ਇੱਕ ਓਂਕਾਰ’ ਦੇ ਨਾਲ ਮਿਲੀ ਸੀ । ਇਸ ਤੋਂ ਇਲਾਵਾ ‘ਦਿਲਬਰੋ’ ਗੀਤ ਨੇ ਉਨ੍ਹਾਂ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਜੁਗਨੀ’, ‘ਨੱਚਦੇ ਨੇ ਸਾਰੇ’ ਸਣੇ ਕਈ ਗੀਤ ਗਾਏ ਹਨ । ਜੋ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ ।
ਦਸਤਾਰ ਬੰਨ ਕੇ ਪਰਫਾਰਮ ਕਰਨ ਦਾ ਰਾਜ਼
ਸਾਲ 2008 ‘ਚ ਗਾਇਕਾ ਹਰਸ਼ਦੀਪ ਕੌਰ ਨੇ ‘ਜਨੂੰਨ ਕੁਝ ਕਰ ਦਿਖਾਨੇ ਕਾ’ ਵਿੱਚ ਪਰਫਾਰਮ ਕੀਤਾ ਸੀ । ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੇ ਮੈਂਟਰ ਉਸਤਾਦ ਰਾਹਤ ਫਤਿਹ ਅਲੀ ਖ਼ਾਨ ਦੇ ਸੂਫ਼ੀ ਕੀ ਸੁਲਤਾਨ ‘ਚ ਪਰਫਾਰਮ ਕੀਤਾ ਅਤੇ ਜਿੱਤ ਹਾਸਲ ਕੀਤੀ ਸੀ । ਇਸ ਤੋਂ ਬਾਅਦ ਅਮਿਤਾਬ ਬੱਚਨ ਨੇ ਉਨ੍ਹਾਂ ਨੂੰ ‘ਸੂਫ਼ੀ ਕੀ ਸੁਲਤਾਨਾ’ ਖਿਤਾਬ ਨਾਲ ਨਵਾਜ਼ਿਆ ਸੀ ।
ਇਸੇ ਸ਼ੋਅ ‘ਚ ਹਰਸ਼ਦੀਪ ਕੌਰ ਸਿਰ ਢੱਕ ਕੇ ਗਾਉਣਾ ਚਾਹੁੰਦੀ ਸੀ ਅਤੇ ਆਪਣੇ ਧਰਮ ਦਾ ਸਤਿਕਾਰ ਵੀ ਹਰਸ਼ਦੀਪ ਦੇ ਦਿਲ ‘ਚ ਸੀ ।ਉਸ ਨੇ ਦੁੱਪਟੇ ਦੇ ਨਾਲ ਸਿਰ ਢੱਕਣ ਦਾ ਫੈਸਲਾ ਕੀਤਾ, ਪਰ ਉਨ੍ਹਾਂ ਦੇ ਜੀਜਾ ਜੀ ਨੇ ਸਲਾਹ ਦਿੱਤੀ ਕਿ ਉਹ ਦਸਤਾਰ ਬੰਨ ਕੇ ਜਾਵੇ । ਜਿਸ ਤੋਂ ਬਾਅਦ ਹਰਸ਼ਦੀਪ ਨੇ ਆਪਣੇ ਹਰ ਸ਼ੋਅ ਦੇ ਦੌਰਾਨ ਦਸਤਾਰ ਧਾਰਨ ਕਰਨ ਦਾ ਫੈਸਲਾ ਲਿਆ ਜੋ ਉਸ ਦੀ ਆਊਟਫਿੱਟ ਦਾ ਹਿੱਸਾ ਬਣ ਗਈ ।
- PTC PUNJABI