ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅੱਜ ਹੈ ‘ਗੁਰਤਾ ਗੱਦੀ ਦਿਵਸ’, ਦਰਸ਼ਨ ਔਲਖ ਨੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ
ਅੱਜ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ (Sri Guru Granth Sahib ji) ਦਾ ਗੁਰਤਾ ਗੱਦੀ ਦਿਵਸ (Gurta Gaddi Diwas) ਮਨਾਇਆ ਜਾ ਰਿਹਾ ਹੈ । ਇਸ ਮੌਕੇ ਸੰਗਤਾਂ ਵੀ ਗੁਰੁ ਘਰਾਂ ‘ਚ ਜਾ ਕੇ ਨਤਮਸਤਕ ਹੋ ਰਹੀਆਂ ਹਨ । ਇਸ ਮੌਕੇ ‘ਤੇ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਸਮੂਹ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਨਛੱਤਰ ਗਿੱਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਕਵੀਸ਼ਰੀ ਗਾਉਂਦੇ ਗਾਉਂਦੇ ਬਣੇ ਪ੍ਰਸਿੱਧ ਗਾਇਕ
ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਇਸ ਪੋਸਟ ‘ਚ ਲਿਖਿਆ ‘ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥ਗੁਰੂ ਗੰਥ ਸਾਹਿਬ ਜੀ ਦੇ"ਗੁਰਤਾ ਗੱਦੀ ਦਿਵਸ"ਦੀਆਂ ਆਪ ਸਭ ਨੂੰ ਵਧਾਈਆਂ ਹੋਵਣ ਜੀ’। ਇਸ ਦੇ ਨਾਲ ਹੀ ਅਦਾਕਾਰਾ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਕੋਟਿ ਕੋਟਿ ਪ੍ਰਣਾਮ ਕੀਤਾ ਹੈ ।
ਅਦਾਕਾਰ ਨੇ ਲਿਖਿਆ ‘ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿੳ ਸੂਰਮਾ ਅਬ ਜੂਝਨ ਕੋ ਦਾਉ॥ ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੀ ਮਹਾਨ ਅਤੇ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ’। ਦਰਸ਼ਨ ਔਲਖ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਬਾਬਾ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਨਾਲ ਨਾਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਵੀ ਮਨਾ ਰਹੇ ਹਨ ।
- PTC PUNJABI