ਗਗਨ ਕੋਕਰੀ ਦਾ ਅੱਜ ਹੈ ਜਨਮ ਦਿਨ,ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਗਾਇਕ ਗਗਨ ਕੋਕਰੀ (Gagan Kokri) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਪਿੰਡ ਕੋਕਰੀ ਕਲਾਂ ਦੇ ਜੰਮਪਲ ਗਗਨ ਕੋਕਰੀ ਦਾ ਨਾਂਅ ਗਗਨ ਸੰਧੂ ਹੈ ਅਤੇ ਕੋਕਰੀ ਉਸ ਦੇ ਪਿੰਡ ਦਾ ਨਾਂਅ ਹੈ। ਕਾਲਜ ਸਮੇਂ ਤੋਂ ਹੀ ਉਨ੍ਹਾਂ ਨੂੰ ਗਾਉਣ ਵਜਾਉਣ ਦਾ ਸ਼ੌਂਕ ਸੀ । ਇਸ ਦੇ ਨਾਲ ਹੀ ਗਗਨ ਕੋਕਰੀ ਵਿਦੇਸ਼ ਜਾ ਕੇ ਆਪਣਾ ਭਵਿੱਖ ਬਨਾਉਣਾ ਚਾਹੁੰਦਾ ਸੀ।
ਹੋਰ ਪੜ੍ਹੋ : ਪੁਲਕਿਤ ਸਮਰਾਟ ਨੇ ਰੂੜੀਵਾਦੀ ਸੋਚ ਨੂੰ ਪਰੇ ਰੱਖ ਕੇ ਨਿਭਾਈ ਇਹ ਰਸਮ, ਜਿੱਤਿਆ ਪਤਨੀ ਤੇ ਪ੍ਰਸ਼ੰਸਕਾਂ ਦਾ ਦਿਲ
ਆਸਟਰੇਲੀਆ ਪਹੁੰਚਿਆ ਤਾਂ ਇੱਥੇ ਉਸ ਨੇ ਪੜ੍ਹਾਈ ਦੇ ਨਾਲ ਨਾਲ ਟੈਕਸੀ ਚਲਾਈ । ਗਾਇਕੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਤੋਂ ਪਹਿਲਾਂ ਗਗਨ ਕੋਕਰੀ ਨੇ ਹਰ ਉਹ ਦਾਅ ਪੇਚ ਸਿੱਖੇ ਜਿਹੜੇ ਕਿਸੇ ਗਾਇਕ ਨੂੰ ਸਫ਼ਲ ਗਾਇਕ ਬਣਾਉਂਦੇ ਹਨ । ਗਗਨ ਕੋਕਰੀ ਨੇ ਸੰਗੀਤ ਪ੍ਰਮੋਟਰ ਦੇ ਤੌਰ 'ਤੇ ਆਸਟਰੇਲੀਆ ਵਿਚ ਕੰਮ ਕੀਤਾ ਹੈ।
ਹੋਰ ਪੜ੍ਹੋ : ਗਗਨ ਕੋਕਰੀ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਮਾਂ ਨੂੰ ਜਨਮ ਦਿਨ ਦੀ ਦਿੱਤੀ ਵਧਾਈ
ਗਾਇਕ ਗਗਨ ਕੋਕਰੀ ਬੱਬੂ ਮਾਨ, ਅਮਰਿੰਦਰ ਗਿੱਲ, ਫ਼ਿਰੋਜ਼ ਖ਼ਾਨ ਤੇ ਪ੍ਰੀਤ ਹਰਪਾਲ ਸਮੇਤ ਹੋਰ ਕਈ ਗਾਇਕਾਂ ਦੇ ਆਸਟਰੇਲੀਆ ਸਮੇਤ ਹੋਰ ਕਈ ਦੇਸ਼ਾਂ ਵਿੱਚ ਸ਼ੋਅ ਕਰਵਾ ਚੁੱਕਿਆ ਹੈ । ਇਸ ਸਭ ਦੇ ਚਲਦੇ ਗਗਨ ਕੋਕਰੀ ਨੇ ਆਪਣਾ ਪਹਿਲਾ ਗੀਤ 'ਰੱਬ ਕਰੇ ਮੇਰੇ ਤੋਂ ਬਿਨਾਂ' ਕੱਢਿਆ। ਕੋਕੀ ਦੀਪ ਵੱਲੋਂ ਲਿਖਿਆ ਇਹ ਗੀਤ ਏਨਾਂ ਕੂ ਮਕਬੂਲ ਹੋਇਆ ਕਿ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ । ਗਗਨ ਕੋਕਰੀ ਸਫ਼ਲ ਗਾਇਕ ਹੋਣ ਦੇ ਨਾਲ-ਨਾਲ ਇੱਕ ਸਮਾਜ ਸੇਵੀ ਵੀ ਹੈ ।
ਹੋਰ ਪੜ੍ਹੋ : ‘ਅਰਜਨ ਵੈਲੀ’ ਫੇਮ ਪੰਜਾਬੀ ਗਾਇਕ ਭੁਪਿੰਦਰ ਬੱਬਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ
ਉਹ ਗੰਗਾਨਗਰ ਆਪਣੇ ਕੁਝ ਦੋਸਤਾਂ ਨਾਲ ਮਿਲਕੇ ਅਨਾਥ ਆਸ਼ਰਮ ਚਲਾ ਰਿਹਾ ਹੈ। ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਉਸ ਨੇ ਚੁੱਕਿਆ ਹੋਇਆ ਹੈ। ਪਾਲੀਵੁੱਡ ਵਿੱਚ ਉਹਨਾਂ ਦੀ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਲਾਟੂ' ਹੈ , ਇਸ ਤੋਂ ਇਲਾਵਾ ਉਸ ਨੇ ਫ਼ਿਲਮ ‘ਯਾਰਾ ਵੇ’ ‘ਚ ਵੀ ਕੰਮ ਕੀਤਾ ਹੈ। ਇਸ ਫ਼ਿਲਮ ‘ਚ ਯੁਵਰਾਜ ਹੰਸ ਅਤੇ ਮੋੋਨਿਕਾ ਗਿੱਲ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ ।
-