ਦਿਲਪ੍ਰੀਤ ਢਿੱਲੋਂ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ

ਦਿਲਪ੍ਰੀਤ ਢਿੱਲੋਂ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ । ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਜੱਦੀ ਸਰਦਾਰ, ਗ੍ਰੇਟ ਸਰਦਾਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।

Reported by: PTC Punjabi Desk | Edited by: Shaminder  |  August 24th 2024 09:21 AM |  Updated: August 24th 2024 09:21 AM

ਦਿਲਪ੍ਰੀਤ ਢਿੱਲੋਂ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ (Dilpreet Dhillon) ਦਾ ਅੱਜ ਜਨਮ ਦਿਨ (Birthday)ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।ਗਾਇਕ ਦਾ ਜਨਮ ਫਤਿਹਗੜ੍ਹ ਸਾਹਿਬ ‘ਚ 24 ਅਗਸਤ 1991 ‘ਚ ਹੋਇਆ । ਉਨ੍ਹਾਂ ਨੇ 2014 ‘ਚ ਗੁੰਡੇ ਨੰ:1 ਦੇ ਨਾਲ ਪੰਜਾਬੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਸੀ ਅਤੇ ਇਸ ਤੋਂ ਬਾਅਦ ਇੰਡਸਟਰੀ ‘ਚ ਉਹ ਜਾਣੇ ਜਾਣ ਲੱਗ ਪਏ ਸਨ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਉਤਰਾਅ ਚੜ੍ਹਾਅ ਵਾਲੀ ਰਹੀ ਹੈ।ਉਨ੍ਹਾਂ ਨੇ ਪੰਜਾਬੀ ਮੂਲ ਦੀ ਵਿਦੇਸ਼ੀ ਕੁੜੀ ਅੰਬਰ ਧਾਲੀਵਾਲ ਦੇ ਨਾਲ ਵਿਆਹ ਕਰਵਾਇਆ ਸੀ ।ਪਰ ਇਹ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਸੀ ਟਿਕ ਸਕਿਆ ਅਤੇ ਕੁਝ ਸਮੇਂ ਬਾਅਦ ਹੀ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ । 

ਗਾਇਕੀ ਦੇ ਨਾਲ-ਨਾਲ ਅਦਾਕਾਰੀ ‘ਚ ਵੀ ਸਰਗਰਮ 

ਦਿਲਪ੍ਰੀਤ ਢਿੱਲੋਂ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ । ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਜੱਦੀ ਸਰਦਾਰ, ਗ੍ਰੇਟ ਸਰਦਾਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ ਹੈ।

 

ਫ਼ਿਲਮਾਂ ਵੇਖਣ ਤੇ ਤੈਰਾਕੀ ਦਾ ਸ਼ੌਂਕ 

ਦਿਲਪ੍ਰੀਤ ਢਿੱਲੋਂ ਜਿੱਥੇ ਗਾਇਕੀ ਦੇ ਸ਼ੁਕੀਨ ਹਨ, ਉੱਥੇ ਹੀ ਤੈਰਾਕੀ, ਫ਼ਿਲਮਾਂ ਵੇਖਣਾ ਅਤੇ ਸੰਗੀਤ ਸੁਣਨ ਦਾ ਬਹੁਤ ਸ਼ੌਂਕ ਰੱਖਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network