ਅੱਜ ਹੈ ਭਾਰਤੀ ਸਿੰਘ ਦਾ ਜਨਮ ਦਿਨ, ਕਦੇ ਦੋ ਵਕਤ ਦੀ ਰੋਟੀ ਲਈ ਮੁਹਤਾਜ਼ ਸੀ ਭਾਰਤੀ ਸਿੰਘ, ਕਾਮੇਡੀ ਕਵੀਨ ਬਣ ਇੰਝ ਕਮਾਏ ਕਰੋੜਾਂ ਰੁਪਏ

ਭਾਰਤੀ ਸਿੰਘ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਕਾਮੇਡੀ ਕਵੀਨ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਤੇ ਸੰਘਰਸ਼ ਬਾਰੇ ਤੁਹਾਨੂੰ ਦੱਸਾਂਗੇ ।ਭਾਰਤੀ ਸਿੰਘ ਕਦੇ ਦੋ ਵਕਤ ਦੀ ਰੋਟੀ ਦੇ ਲਈ ਵੀ ਮੁਹਤਾਜ਼ ਸੀ ।

Reported by: PTC Punjabi Desk | Edited by: Shaminder  |  July 03rd 2024 10:15 AM |  Updated: July 03rd 2024 10:15 AM

ਅੱਜ ਹੈ ਭਾਰਤੀ ਸਿੰਘ ਦਾ ਜਨਮ ਦਿਨ, ਕਦੇ ਦੋ ਵਕਤ ਦੀ ਰੋਟੀ ਲਈ ਮੁਹਤਾਜ਼ ਸੀ ਭਾਰਤੀ ਸਿੰਘ, ਕਾਮੇਡੀ ਕਵੀਨ ਬਣ ਇੰਝ ਕਮਾਏ ਕਰੋੜਾਂ ਰੁਪਏ

ਭਾਰਤੀ ਸਿੰਘ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਕਾਮੇਡੀ ਕਵੀਨ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਤੇ ਸੰਘਰਸ਼ ਬਾਰੇ ਤੁਹਾਨੂੰ ਦੱਸਾਂਗੇ ।ਭਾਰਤੀ ਸਿੰਘ ਕਦੇ ਦੋ ਵਕਤ ਦੀ ਰੋਟੀ ਦੇ ਲਈ ਵੀ ਮੁਹਤਾਜ਼ ਸੀ । ਅੰਮ੍ਰਿਤਸਰ ‘ਚ ਜਨਮੀ ਭਾਰਤੀ ਸਿੰਘ ਦੇ ਪਿਤਾ ਦਾ ਸਾਇਆ ਬਹੁਤ ਛੋਟੀ ਉਮਰ ‘ਚ ਉਸ ਦੇ ਸਿਰੋਂ ਉੱਠ ਗਿਆ ਸੀ। ਭਾਰਤੀ ਸਿੰਘ ਨੇ ਆਪਣੀ ਜ਼ਿੰਦਗੀ ਬਾਰੇ ਕਈ ਵਾਰ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਅਤੇ ਉਹ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ।

ਹੋਰ ਪੜ੍ਹੋ  : ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਰੱਖਿਆ ਸਮੂਹਕ ਵਿਆਹਾਂ ਦਾ ਪ੍ਰੋਗਰਾਮ

ਭਾਰਤੀ ਉਦੋਂ ਦੋ ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਗਿਆ ਸੀ।ਜਿਸ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਨ੍ਹਾਂ ਦੀ ਮਾਂ ਨੇ ਸੰਭਾਲੀਆਂ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਿਆ ।

ਮਾਂ ਨੇ ਕੀਤੀ ਮਿਹਨਤ ਮਜ਼ਦੂਰੀ 

ਪਿਤਾ ਦੀ ਮੌਤ ਤੋਂ ਬਾਅਦ ਭਾਰਤੀ ਸਿੰਘ ਦੀ ਮਾਂ ਨੇ ਲੋਕਾਂ ਦੇ ਘਰਾਂ ‘ਚ ਝਾੜੂ ਪੋਚੇ ਦਾ ਕੰਮ ਵੀ ਕੀਤਾ ਅਤੇ ਲੋਕਾਂ ਦੇ ਘਰੋਂ ਜੋ ਖਾਣਾ ਮਿਲਦਾ ਉਸ ਦੇ ਨਾਲ ਹੀ ਭਾਰਤੀ ਦਾ ਪਰਿਵਾਰ ਗੁਜ਼ਾਰਾ ਕਰਦਾ ਸੀ । ਭਾਰਤੀ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਕਈ ਵਾਰ ਭੁੱਖੇ ਢਿੱਡ ਵੀ ਸੁੱਤੀ ਹੈ ਅਤੇ ਗਰੀਬੀ ਦੇ ਕਾਰਨ ਉਸ ਨੂੰ ਆਪਣੇ ਕਾਲਜ ਦੀ ਪੜ੍ਹਾਈ ਤੱਕ ਛੱਡਣੀ ਪਈ ਸੀ ।

ਕਾਮੇਡੀ ਕਵੀਨ ਬਣੀ 

ਭਾਰਤੀ ਵੇਟ ਲਿਫਟਿੰਗ ਦੀ ਖਿਡਾਰਨ ਬਣਨਾ ਚਾਹੁੰਦੀ ਸੀ ।ਪਰ ਇਸੇ ਦੌਰਾਨ ਉਸ ਨੇ ਕਾਮੇਡੀ ਕਰਨਾ ਸ਼ੁਰੂ ਕੀਤਾ । ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਅੰਮ੍ਰਿਤਸਰ ‘ਚ ਲਾਫਟਰ ਚੈਲੇਂਜ ਦੇ ਲਈ ਆਡੀਸ਼ਨ ਹੋਏ । ਜਿਸ ‘ਚ ਭਾਰਤੀ ਸਿੰਘ ਦੀ ਸਿਲੈਕਸ਼ਨ ਹੋਈ । ਜਿਸ ਤੋਂ ਬਾਅਦ ਮੁੰਬਈ ‘ਚ ਆ ਕੇ ਭਾਰਤੀ ਸਿੰਘ ਨੇ ਪਰਫਾਰਮ ਕੀਤਾ ਅਤੇ ਆਪਣੀ ਕਾਮੇਡੀ ਦੇ ਨਾਲ ਲੋਕਾਂ ਨੂੰ ਖੂਬ ਹਸਾਇਆ ਅਤੇ ਉਸ ਦੇ ਵੱਲੋਂ ਨਿਭਾਏ ਲੱਲੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਬਾਅਦ ਭਾਰਤੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । 

ਭਾਰਤੀ ਦੀ ਨਿੱਜੀ ਜ਼ਿੰਦਗੀ 

ਭਾਰਤੀ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹਰਸ਼ ਲਿੰਬਾਚੀਆ ਦੇ ਨਾਲ ਹੋਈ । ਜੋੋ ਪਿਆਰ ‘ਚ ਤਬਦੀਲ ਹੋ ਗਈ ਅਤੇ ਦੋਨਾਂ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾ ਲਿਆ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ । ਜਿਸ ਦੇ ਨਾਲ ਭਾਰਤੀ ਸਿੰਘ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network