ਬੱਬੂ ਮਾਨ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਬੱਬੂ ਮਾਨ (Babbu Maan) ਦਾ ਅੱਜ ਜਨਮ ਦਿਨ (Birthday) ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਬੱਬੂ ਮਾਨ ਦਾ ਨਾਮ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ (Singer) ਦੀ ਸੂਚੀ ‘ਚ ਆਉਂਦਾ ਹੈ । ਪਰ ਇੰਡਸਟਰੀ ‘ਚ ਉਨ੍ਹਾਂ ਨੇ ਇੰਝ ਹੀ ਆਪਣਾ ਨਾਮ ਨਹੀਂ ਬਣਾਇਆ । ਇਸ ਪਿੱਛੇ ਛਿਪੀ ਹੈ ਉਨ੍ਹਾਂ ਦੀ ਸਾਲਾਂ ਦੀ ਅਣਥੱਕ ਮਿਹਨਤ ।ਜਿਸ ਦੀ ਬਦੌਲਤ ਇੰਡਸਟਰੀ ‘ਚ ਉਨ੍ਹਾਂ ਨੇ ਖੁਦ ਨੂੰ ਸਥਾਪਿਤ ਕੀਤਾ । ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਣ ਵਾਲੇ ਬੱਬੂ ਮਾਨ ਦਾ ਜਨਮ 1975 ‘ਚ ਜੱਟ ਪਰਿਵਾਰ ‘ਚ ਹੋਇਆ । ਸੱਤ ਸਾਲਾਂ ਦੀ ਉਮਰ ‘ਚ ਹੀ ਉਨ੍ਹਾਂ ਨੇ ਪਿੰਡ ਦੇ ਸਕੂਲ ਸਮਾਰੋਹ ‘ਚ ਪਹਿਲੀ ਵਾਰ ਮੰਚ ‘ਤੇ ਗੀਤ ਗਾਇਆ ਸੀ।ਉਹ ਆਪਣੇ ਘਰ ਦੀ ਰਸੋਈ ‘ਚ ਬਰਤਨਾਂ ਨੂੰ ਸਾਜ਼ ‘ਤੇ ਵਜਾਉਂਦੇ ਅਤੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕਰ ਲੈਂਦੇ ਸਨ। 23 ਸਾਲ ਦੀ ਉਮਰ ‘ਚ ਉਨ੍ਹਾਂ ਨੇ ਮਾਵੀ ਮਿਊੁਜ਼ਿਕ ਸਟੂਡੀਓ ਦੇ ਲਈ ਆਪਣਾ ਪਹਿਲਾਂ ਗੀਤ ਰਿਕਾਰਡ ਕੀਤਾ ਸੀ।
ਹੋਰ ਪੜ੍ਹੋ : ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦੀ ਖੁਸ਼ੀ ‘ਚ ਰੁੱਖ ਲਗਾਉਣ ਦੀ ਕੀਤੀ ਗਈ ਸ਼ੁਰੂਆਤ
ਬੱਬੂ ਮਾਨ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ, ਪਰ ਇੰਡਸਟਰੀ ‘ਚ ਉਹ ਬੱਬੂ ਮਾਨ ਦੇ ਨਾਂਅ ਨਾਲ ਮਸ਼ਹੂਰ ਹਨ ।ਬੱਬੂ ਮਾਨ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ । ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।
ਬੱਬੂ ਮਾਨ ਨੇ ਹਵਾਏਂ, ਬਣਜਾਰਾ ਦਾ ਟਰੱਕ ਡਰਾਈਵਰ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਬੱਬੂ ਮਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਿੰਡ ਪਹਿਰਾ ਲੱਗਦਾ, ਲੋਕਾਂ ਨੇ ਪੀਤੀ ਤੁਪਕਾ ਤੁਪਕਾ,ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਸੱਜਣ ਰੁਮਾਲ ਦੇ ਗਿਆ ਸਣੇ ਕਈ ਹਿੱਟ ਗੀਤ ਗਾਏ ਹਨ ।
ਬੱਬੂ ਮਾਨ ਜਿੱਥੇ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉੱਥੇ ਹੀ ਉਹ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਹ ਆਪਣੇ ਗੀਤ ਖੁਦ ਹੀ ਲਿਖਦੇ ਹਨ । ਉਹ ਸ਼ੇਅਰੋ ਸ਼ਾਇਰੀ ਵੀ ਕਰਦੇ ਹਨ ।
-