ਸ਼ਵਿੰਦਰ ਮਾਹਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਕਿਵੇਂ ਫ਼ਿਲਮਾਂ ਵੇਖਣ ਦੇ ਸ਼ੌਂਕ ਨੇ ਬਣਾਇਆ ਅਦਾਕਾਰ
ਪੰਜਾਬੀ ਅਦਾਕਾਰ ਸ਼ਵਿੰਦਰ ਮਾਹਲ (Shavinder Mahal) ਦਾ ਅੱਜ ਜਨਮਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ।ਸ਼ਵਿੰਦਰ ਮਾਹਲ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਉਸ ਦਾ ਜਨਮ ਰੂਪਨਗਰ ਦੇ ਪਿੰਡ ਬੰਦੇ ਮਾਹਲਾਂ ਵਿੱਚ ਹੋਇਆ ਸੀ । ਸ਼ਵਿੰਦਰ ਨੂੰ ਬਚਪਨ ਵਿੱਚ ਹੀ ਫ਼ਿਲਮਾਂ ਦੇਖਣਾ ਦਾ ਸ਼ੌਂਕ ਸੀ ਇਹੀ ਸ਼ੌਂਕ ਉਸ ਨੂੰ ਫ਼ਿਲਮ ਨਗਰੀ ਮੁੰਬਈ ਲੈ ਆਇਆ।
ਜਿਸ ਤੋਂ ਬਾਅਦ ਕੰਮ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ ਕਰੜੀ ਮਿਹਨਤ ਕਰਨੀ ਪਈ ਸੀ ।ਸ਼ੁਰੂ ਦੇ ਦਿਨਾਂ ਵਿੱਚ ਸ਼ਵਿੰਦਰ ਨੇ ਡਾਇਰੈਕਟਰ ਸ਼ੇਖਰ ਪ੍ਰੋਰਤ ਦੇ ਨਾਟਕ ‘ਰਫੀਕੇ ਹਯਾਤ’ ਵਿੱਚ ਕੰਮ ਕੀਤਾ ।ਇਸ ਸਭ ਦੇ ਚਲਦੇ ਉਸ ਨੂੰ ਫ਼ਿਲਮਾਂ ਵਿੱਚ ਵੀ ਕੰਮ ਮਿਲਣ ਲੱਗ ਗਿਆ । ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ ‘ਪਟਵਾਰੀ’ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ ।
ਕਈ ਹਿੱਟ ਫ਼ਿਲਮਾਂ ਚ ਕੀਤਾ ਕੰਮ
ਸ਼ਵਿੰਦਰ ਮਾਹਲ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਯਾਰ ਅਣਮੁੱਲੇ, ਦਿਲ ਹੋਣਾ ਚਾਹੀਦਾ ਜਵਾਨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਇਸ ਤੋਂ ਇਲਾਵਾ ਸ਼ਵਿੰਦਰ ਮਾਹਲ ਨੇ ਪਛਤਾਵਾ, ਪੁੱਤ ਸਰਦਾਰਾਂ ਦੇ, ਜੋਰਾ ਜੱਟ, ਲਲਕਾਰਾ ਜੱਟੀ ਦਾ, ਦੂਰ ਨਹੀਂ ਨਨਕਾਣਾ, ਹੀਰ ਰਾਂਝਾ, ਸੁਖਮਨੀ, ਆਪਣੀ ਬੋਲੀ ਆਪਣਾ ਦੇਸ, ਮੇਲ ਕਰਾ ਦੇ ਰੱਬਾ ਕਈ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ।
- PTC PUNJABI