ਹਰੀਸ਼ ਵਰਮਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਰੀਸ਼ ਬਣੇ ਪੰਜਾਬੀ ਇੰਡਸਟਰੀ ਦੇ ਸਟਾਰ
ਅਦਾਕਾਰ ਹਰੀਸ਼ ਵਰਮਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਹਰੀਸ਼ ਵਰਮਾ ਦਾ ਜਨਮ 11 ਅਕਤੂਬਰ 1982 ਨੂੰ ਰੋਪੜ ‘ਚ ਹੋਇਆ । ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਪਤਨੀ ਦਾ ਨਾਮ ਅਮਨ ਖਹਿਰਾ ਹੈ ।
ਹੋਰ ਪੜ੍ਹੋ : ਇਜ਼ਰਾਈਲ ਹਮਾਸ ਜੰਗ : ਨਾਗਿਨ ਫੇਮ ਅਦਾਕਾਰਾ ਮਧੁਰਾ ਨਾਇਕ ਦੇ ਜੀਜੇ ਅਤੇ ਭੈਣ ਸਣੇ ਕਈ ਰਿਸ਼ਤੇਦਾਰਾਂ ਦਾ ਅੱਤਵਾਦੀਆਂ ਨੇ ਕੀਤਾ ਕਤਲ
ਆਪਣੀ ਅਦਾਕਾਰੀ ਨਾਲ ਜਿੱਤਿਆ ਦਿਲ
ਹਰੀਸ਼ ਵਰਮਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਨੇ ਆਪਣੀ ਐਕਟਿੰਗ ਦੇ ਦਮ ‘ਤੇ ਹੀ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਸੀ । ਕਿਉਂਕਿ ਉਨ੍ਹਾਂ ਦਾ ਪਰਿਵਾਰਿਕ ਕਦੇ ਵੀ ਗਾਇਕੀ ਜਾਂ ਫ਼ਿਲਮੀ ਲਾਈਨ ਨਾਲ ਸਬੰਧਤ ਨਹੀਂ ਸੀ ਅਤੇ ਐਕਟਿੰਗ ਨਾਲ ਉਨ੍ਹਾਂ ਦੇ ਪਰਿਵਾਰ ਦਾ ਦੂਰ-ਦੂਰ ਤੱਕ ਕੋਈ ਵੀ ਨਾਤਾ ਨਹੀਂ ਸੀ ਫ਼ਿਲਮ ‘ਯਾਰ ਅਣਮੁੱਲੇ’ ਜੋ ਕਿ ਅਕਤੂਬਰ 2011 ‘ਚ ਆਈ ਸੀ ਦੇ ਨਾਲ ਆਪਣੀ ਖ਼ਾਸ ਪਛਾਣ ਬਣਾਈ ਅਤੇ ਉਨ੍ਹਾਂ ਵੱਲੋਂ ਨਿਭਾਇਆ ਗਿਆ ਸ਼ੇਰ ਸਿੰਘ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।
ਕਈ ਟੀਵੀ ਸੀਰੀਅਲ ‘ਚ ਨਜ਼ਰ ਆਏ ਹਰੀਸ਼ ਵਰਮਾ
ਉਨ੍ਹਾਂ ਨੇ 70 ਦੇ ਕਰੀਬ ਨਾਟਕ ਕੀਤੇ ਸਨ, ਇਸ ਤੋਂ ਇਲਾਵਾ ਜਿਸ ਸੀਰੀਅਲ ਨਾਲ ਉਨ੍ਹਾਂ ਦੀ ਪਛਾਣ ਬਣੀ ਉਹ ਇੱਕ ਨਿੱਜੀ ਚੈਨਲ ‘ਤੇ ਆਉਣ ਵਾਲਾ ਸੀਰੀਅਲ ਸੀ ‘ਨਾਂ ਆਉਣਾ ਇਸ ਦੇਸ ਲਾਡੋ’ ਜਿਸ ‘ਚ ਅਵਤਾਰ ਨਾਂਅ ਦੇ ਸ਼ਖਸ ਦਾ ਕਿਰਦਾਰ ਹਰੀਸ਼ ਵਰਮਾ ਨੇ ਨਿਭਾਇਆ ਸੀ । ਗੁਰਸ਼ਰਨ ਸਿੰਘ ਨੇ ਹੀ ਉਨ੍ਹਾਂ ਨੂੰ ਐਕਟਿੰਗ ਦੀ ਦੁਨੀਆ ‘ਚ ਸਥਾਪਿਤ ਕਰਨ ‘ਚ ਮਦਦ ਕੀਤੀ ।
‘ਪੰਜਾਬਣ’ ਫ਼ਿਲਮ ਦੇ ਨਾਲ ਪਾਲੀਵੁੱਡ ‘ਚ ਐਂਟਰੀ
ਹਰੀਸ਼ 2010 ‘ਚ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕੀਤੀ ਉਨ੍ਹਾਂ ਦੀ ਪਹਿਲੀ ਫ਼ਿਲਮ ‘ਪੰਜਾਬਣ’ ਸੀ ਜੋ ਕਿ ਮਿਸ ਪੂਜਾ ਦੇ ਨਾਲ ਆਈ ਸੀ ਅਤੇ ਇਸ ‘ਚ ਉਨ੍ਹਾਂ ਵੱਲੋਂ ਨਿਭਾਏ ਗਏ ਨੈਗਟਿਵ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।
- PTC PUNJABI