ਗੁਰਦਾਸ ਮਾਨ ਦਾ ਪਸੰਦੀਦਾ ਹੈ ਇਹ ਗੀਤ, ‘ਛੱਲਾ’ ਗੀਤ ਲਈ ਪਟਿਆਲਾ ਸਥਿਤ ਮਸੀਤ ‘ਚ ਕਰਦੇ ਹੁੰਦੇ ਸੀ ਰਿਆਜ਼
ਗੁਰਦਾਸ ਮਾਨ (Gurdas Maan) ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਹਨ ਪਿਛਲੇ ਕਈ ਦਹਾਕਿਆਂ ਤੋਂ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਦਾ ਇੱਕ ਇੰਟਰਵਿਊ ਦਾ ਕਲਿੱਪ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਗਾਇਕੀ ਖ਼ਾਸ ਕਰਕੇ ਜਦੋਂ ਉਨ੍ਹਾਂ ਨੇ ‘ਛੱਲਾ’ ਗੀਤ ਗਾਇਆ ਸੀ। ਇਸ ਬਾਰੇ ਯਾਦਾਂ ਤਾਜ਼ੀਆਂ ਕਰਦੇ ਹੋਏ ਨਜ਼ਰ ਆਏ ਹਨ ।
ਹੋਰ ਪੜ੍ਹੋ :
ਹਰ ਗੀਤ ਗੁਰਦਾਸ ਮਾਨ ਨੂੰ ਲੱਗਦਾ ਹੈ ਪਿਆਰਾ
ਗੁਰਦਾਸ ਮਾਨ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਹਰ ਗੀਤ ‘ਚ ਉਨ੍ਹਾਂ ਨੇ ਪੰਜਾਬੀਆਂ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਭਾਵੇਂ ਉਹ ‘ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਏ’, ‘ਲੱਖ ਪ੍ਰਦੇਸੀ ਹੋਈਏ’, ‘ਭਾਵੇਂ ਬੂਟ ਪਾਲਸ਼ਾਂ ਕਰੀਏ’ ਇਹ ਉਹ ਅਜਿਹੇ ਗੀਤ ਨੇ । ਜਿਨ੍ਹਾਂ ਦੇ ਜ਼ਰੀਏ ਗੁਰਦਾਸ ਮਾਨ ਨੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ।
ਉਨ੍ਹਾਂ ਦਾ ਹਰ ਗੀਤ ਸੋਹਣਾ ਹੈ, ਪਰ ਗੁਰਦਾਸ ਮਾਨ ਨੂੰ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ’ ਗੀਤ ਬਹੁਤ ਜ਼ਿਆਦਾ ਪਸੰਦ ਹੈ।
ਮਸੀਤ ‘ਚ ਕਰਦੇ ਸਨ ‘ਛੱਲਾ’ ਗੀਤ ਦਾ ਰਿਆਜ਼
ਗੁਰਦਾਸ ਮਾਨ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹ ਪਟਿਆਲਾ ਦੀਆਂ ਸ਼ਾਹੀ ਮਸੀਤਾਂ ‘ਚ ਉਹ ‘ਛੱਲਾ’ ਗੀਤ ਦਾ ਰਿਆਜ਼ ਕਰਦੇ ਸਨ । ਇੱਥੇ ਉਹ ਆਪਣੇ ਸਾਥੀਆਂ ਹਰਭਜਨ ਅਤੇ ਕੁਲਦੀਪ ਸਿੰਘ ਦੇ ਨਾਲ ਇਸ ਗੀਤ ਦਾ ਰਿਆਜ਼ ਕਰਦੇ ਅਤੇ ਬਹੁਤ ਵਾਰ ਇਸ ਗੀਤ ਨੂੰ ਉਨ੍ਹਾਂ ਨੇ ਗਾਇਆ । ਦੱਸ ਦਈਏ ਕਿ ਗੁਰਦਾਸ ਮਾਨ ਸਾਹਿਬ ਨੇ ਹੁਣ ਦਿਲਜੀਤ ਦੋਸਾਂਝ ਦੇ ਨਾਲ ‘ਛੱਲਾ’ ਗੀਤ ਕੱਢਿਆ ਹੈ ।
- PTC PUNJABI