ਸੁਰਜੀਤ ਭੁੱਲਰ ਦੀ ਗਾਇਕੀ ਦੀ ਇਸ ਤਰ੍ਹਾਂ ਹੋਈ ਸੀ ਸ਼ੁਰੂਆਤ, ਜਾਣੋ ਕਿਸ ਗਾਇਕ ਦੀ ਬਦੌਲਤ ਆਏ ਗਾਇਕੀ ਦੇ ਖੇਤਰ ‘ਚ

ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ‘ਮਾਰ ਭਾਗ ਸਿਓਂ ਗੇੜਾ’ ਉਹਨਾਂ ਦੀ ਪਹਿਲੀ ਐਲਬਮ ਸੀ । ਸੁਰਜੀਤ ਭੁੱਲਰ ਦਾ ਗਾਇਕੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਕਿਸਮਤ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਈ ।

Reported by: PTC Punjabi Desk | Edited by: Shaminder  |  October 24th 2023 07:00 AM |  Updated: October 24th 2023 07:00 AM

ਸੁਰਜੀਤ ਭੁੱਲਰ ਦੀ ਗਾਇਕੀ ਦੀ ਇਸ ਤਰ੍ਹਾਂ ਹੋਈ ਸੀ ਸ਼ੁਰੂਆਤ, ਜਾਣੋ ਕਿਸ ਗਾਇਕ ਦੀ ਬਦੌਲਤ ਆਏ ਗਾਇਕੀ ਦੇ ਖੇਤਰ ‘ਚ

ਸੁਰਜੀਤ ਭੁੱਲਰ (Surjit Bhullar) ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਇਨ੍ਹਾਂ  ਗੀਤਾਂ ਦੀ ਬਦੌਲਤ ਉਹ ਪੰਜਾਬੀ ਇੰਡਸਟਰੀ ‘ਚ ਲੰਮੇ ਸਮੇਂ ਤੋਂ ਰਾਜ਼ ਕਰਦੇ ਆ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।  

ਹੋਰ ਪੜ੍ਹੋ :  ਰਵੀ ਦੁਬੇ ਨੇ ਪਤਨੀ ਸਰਗੁਨ ਮਹਿਤਾ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਤਰਨਤਾਰਨ ‘ਚ ਹੋਇਆ ਜਨਮ 

  ਸੁਰਜੀਤ ਭੁੱਲਰ ਦਾ ਜਨਮ ਤਰਨਤਾਰਨ 'ਚ ਪਿਤਾ ਗੁਰਪਾਲ ਸਿੰਘ ਅਤੇ ਮਾਤਾ ਸਵਰਨ ਕੌਰ ਦੇ ਘਰ ਹੋਇਆ ।ਉਨ੍ਹਾਂ ਤੋਂ ਇਲਾਵਾ ਦੋ ਭਰਾ ਹੋਰ ਵੀ ਨੇ ਜਿਨ੍ਹਾਂ ਚੋਂ ਇੱਕ ਦਾ ਨਾਂਅ ਲੱਖਾ ਸਿੰਘ ਹੈ ,ਜਦਕਿ ਦੂਜੇ ਜੋ ਵੱਡੇ ਹਨ ਉਨ੍ਹਾਂ ਦਾ ਨਾਂਅ ਭਾਲ ਸਿੰਘ ਹੈ । ਇਨ੍ਹਾਂ ਵਿੱਚੋਂ ਉਨ੍ਹਾਂ ਦੇ ਇੱਕ ਭਰਾ ਦੀ ਮੌਤ ਹੋ ਚੁੱਕੀ ਹੈ ।

ਸੰਗੀਤਕ ਸਫ਼ਰ ਦੀ ਸ਼ੁਰੂਆਤ 

 ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ‘ਮਾਰ ਭਾਗ ਸਿਓਂ ਗੇੜਾ’ ਉਹਨਾਂ ਦੀ ਪਹਿਲੀ ਐਲਬਮ ਸੀ । ਸੁਰਜੀਤ ਭੁੱਲਰ ਦਾ ਗਾਇਕੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਕਿਸਮਤ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਈ । ਗਾਇਕੀ ਵਿੱਚ ਕਰੀਅਰ ਬਨਾਉਣ ਪਿੱਛੇ ਸੁਰਜੀਤ ਭੁੱਲਰ ਦੀ ਪਤਨੀ ਰਾਜਬੀਰ ਕੌਰ, ਭਰਜਾਈ ਨਿਰਮਲਜੀਤ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਰਿਹਾ ਹੈ ।

ਗਾਇਕੀ ਦੇ ਖੇਤਰ 'ਚ ਉਨ੍ਹਾਂ ਦਾ ਆਉਣ ਦਾ ਸਬੱਬ ਉਦੋਂ ਬਣਿਆ ਜਦੋ ਉੱਨੀ ਸੌ ਪਚਾਨਵੇ 'ਚ ਗਾਇਕ ਰਾਜ ਬਰਾੜ ਦੀ ਮੰਗਣੀ ਉਨ੍ਹਾਂ ਦੇ ਪਿੰਡ ਕੋਲ ਹੋਈ ਸੀ ।ਜਿਨ੍ਹਾਂ ਦੇ ਘਰ ਮੰਗਣੀ ਹੋਈ ਸੀ ਉਹ ਰਾਜ ਬਰਾੜ ਦਾ ਸਾਲਾ ਸੀ ਜੋ ਸੁਰਜੀਤ ਭੁੱਲਰ ਦਾ ਦੋਸਤ ਸੀ । ਫਿਰ ਹੌਲੀ ਹੌਲੀ ਰਾਜ ਬਰਾੜ ਕੋਲ ਚੰਡੀਗੜ ਹੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ । ਇੱਥੋਂ ਹੀ ਉਨ੍ਹਾਂ ਨੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network