ਇਸ ਮੁੰਡੇ ਨੇ ਵਿਆਹ ‘ਚ ਨਵ-ਵਿਆਹੀ ਜੋੜੀ ਨੂੰ ਗਿਫ਼ਟ ਦੇ ਤੌਰ ‘ਤੇ ਦਿੱਤੇ ਪੌਦੇ, ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਸੁਨੇਹਾ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੇ । ਜਿਸ ਨੂੰ ਕਿ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਸਾਰਥਕ ਸੁਨੇਹਾ ਦੇ ਰਿਹਾ ਹੈ ।

Reported by: PTC Punjabi Desk | Edited by: Shaminder  |  December 02nd 2023 03:48 PM |  Updated: December 02nd 2023 03:48 PM

ਇਸ ਮੁੰਡੇ ਨੇ ਵਿਆਹ ‘ਚ ਨਵ-ਵਿਆਹੀ ਜੋੜੀ ਨੂੰ ਗਿਫ਼ਟ ਦੇ ਤੌਰ ‘ਤੇ ਦਿੱਤੇ ਪੌਦੇ, ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਸੁਨੇਹਾ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੇ । ਜਿਸ ਨੂੰ ਕਿ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਸਾਰਥਕ ਸੁਨੇਹਾ ਦੇ ਰਿਹਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ‘ਚ ਇਹ ਮੁੰਡਾ ਨਵ-ਵਿਆਹੀ ਜੋੜੀ ਦੇ ਲਈ ਗਿਫ਼ਟ ਦੇ ਤੌਰ ‘ਤੇ ਪੌਦੇ ਲੈ ਕੇ ਗਿਆ ਹੈ ।

ਹੋਰ ਪੜ੍ਹੋ :  ਮਾਨਸੀ ਸ਼ਰਮਾ ਨੇ ਆਪਣੀ ਧੀ ਤੇ ਪੁੱਤ ਦਾ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਆ ਰਿਹਾ ਪਸੰਦ

ਹਰ ਕੋਈ ਇਸ ਮੁੰਡੇ ਦੇ ਕੁਦਰਤ ਪ੍ਰਤੀ ਪਿਆਰ ਦੀ ਤਾਰੀਫ ਕਰ ਰਿਹਾ ਹੈ । ਇਸ ਵੀਡੀਓ ਨੂੰ ਸਿੱਧੂ ਮਹਿਰਾਜ਼ (Sidhu Mehrajj ) ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। 

ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ 

 ਇਹ ਮੁੰਡਾ ਰੁੱਖ ਲਗਾਉਣ ਦੀ ਮੁਹਿੰਮ ਸ਼ਾਮਿਲ ਹੈ ਅਤੇ ਉਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਵੀਡੀਓ ਸ਼ੇਅਰ ਕੀਤੇ ਗਏ ਹਨ । ਜਿਨ੍ਹਾਂ ‘ਚ ਉਹ ਪੌਦੇ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਜ਼ਰੂਰਤ ਹੈ ਅੱਜ ਅਜਿਹੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਦੀ ।

ਕਿਉਂਕਿ ਅੱਜ ਵਾਤਾਵਰਨ ਪ੍ਰਤੀ ਅਵੇਸਲੇ ਹੁੰਦੇ ਜਾ ਰਹੇ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।ਕਿਉਂਕਿ ਵਾਤਾਵਰਨ ਲੱਗਦਾ ਗੰਧਲਾ ਹੁੰਦਾ ਜਾ ਰਿਹਾ ਹੈ ਅਤੇ ਕੁਦਰਤੀ ਸਰੋਤਾਂ ਦੀ ਲਗਾਤਾਰ ਹੁੰਦੀ ਦੁਰਵਰਤੋਂ ਕਾਰਨ ਸਾਡੇ ਸਾਹਮਣੇ ਗਲੋਬਲ ਵਾਰਮਿੰਗ, ਹੜ੍ਹ ਅਤੇ ਸੋਕੇ ਵਰਗੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ । 

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network