ਸਕਰੀਨ ‘ਤੇ ਇਹ ਪੰਜਾਬੀ ਸਿਤਾਰੇ ਰਿਵਾਇਤੀ ਪਹਿਰਾਵੇ ‘ਚ ਆਏ ਨਜ਼ਰ, ਤੁਹਾਨੂੰ ਕਿਸਦੀ ਲੁੱਕ ਲੱਗੀ ਸਭ ਤੋਂ ਜ਼ਿਆਦਾ ਵਧੀਆ

ਪਹਿਲਾਂ ਪਿੰਡਾਂ ‘ਚ ਪੰਜਾਬੀ ਮਰਦ ਕੁੜਤਾ ਚਾਦਰਾ ਪਾਉਂਦੇ ਸਨ, ਪਰ ਹੌਲੀ ਹੌਲੀ ਸਮੇਂ ਦੇ ਬਦਲਾਅ ਦੇ ਨਾਲ ਪੰਜਾਬੀ ਮਰਦਾਂ ਦੇ ਪਹਿਰਾਵੇ ‘ਚ ਵੀ ਬਦਲਾਅ ਆਇਆ ਅਤੇ ਕੁੜਤੇ ਚਾਦਰੇ ਦੀ ਜਗ੍ਹਾ ਕੁੜਤੇ ਪਜਾਮੇ ਨੇ ਲੈ ਲਈ ।

Reported by: PTC Punjabi Desk | Edited by: Shaminder  |  April 23rd 2024 08:00 AM |  Updated: April 23rd 2024 08:00 AM

ਸਕਰੀਨ ‘ਤੇ ਇਹ ਪੰਜਾਬੀ ਸਿਤਾਰੇ ਰਿਵਾਇਤੀ ਪਹਿਰਾਵੇ ‘ਚ ਆਏ ਨਜ਼ਰ, ਤੁਹਾਨੂੰ ਕਿਸਦੀ ਲੁੱਕ ਲੱਗੀ ਸਭ ਤੋਂ ਜ਼ਿਆਦਾ ਵਧੀਆ

ਪਹਿਰਾਵਾ ਕਿਸੇ ਵੀ ਸੱਭਿਆਚਾਰ ਦੀ ਪਛਾਣ ਹੁੰਦਾ ਹੈ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਕਿਉਂ ਨਾ ਚਲੇ ਜਾਈਏ ਪੱਗ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਵਿਅਕਤੀ ਪੰਜਾਬ ਜਾਂ ਸਿੱਖ ਧਰਮ ਨਾਲ ਸਬੰਧਤ ਹੈ। ਜਿਉਂ ਜਿਉਂ ਸਮਾਜ ਅੱਗੇ ਵਧਿਆ ਅਤੇ ਮਾਡਰਨ ਹੋਇਆ ਤਾਂ ਉਸ ਦੇ ਨਾਲ ਹੀ ਮਨੁੱਖ ਦੇ ਪਹਿਰਾਵੇ ‘ਚ ਵੀ ਬਦਲਾਅ ਆਇਆ । ਪਹਿਲਾਂ ਪਿੰਡਾਂ ‘ਚ ਪੰਜਾਬੀ ਮਰਦ ਕੁੜਤਾ ਚਾਦਰਾ ਪਾਉਂਦੇ ਸਨ, ਪਰ ਹੌਲੀ ਹੌਲੀ ਸਮੇਂ ਦੇ ਬਦਲਾਅ ਦੇ ਨਾਲ ਪੰਜਾਬੀ ਮਰਦਾਂ ਦੇ ਪਹਿਰਾਵੇ ‘ਚ ਵੀ ਬਦਲਾਅ ਆਇਆ ਅਤੇ ਕੁੜਤੇ ਚਾਦਰੇ ਦੀ ਜਗ੍ਹਾ ਕੁੜਤੇ ਪਜਾਮੇ ਨੇ ਲੈ ਲਈ । ਪਰ ਹੁਣ ਫ਼ਿਲਮਾਂ ‘ਚ ਪੰਜਾਬੀ ਸਿਤਾਰੇ ਰਿਵਾਇਤੀ ਪਹਿਰਾਵੇ ( traditional attire )  ‘ਚ ਨਜ਼ਰ ਆਉਂਦੇ ਹਨ । ਜੋ ਦਰਸ਼ਕਾਂ ਨੂੰ ਵੀ ਕਾਫੀ ਵਧੀਆ ਲੱਗਦੇ ਹਨ । 

ਅਮਰਿੰਦਰ ਗਿੱਲ 

ਅਮਰਿੰਦਰ ਗਿੱਲ ਨੇ ਵੀ ਕਈ ਫ਼ਿਲਮਾਂ ‘ਚ ਕੁੜਤਾ ਚਾਦਰਾ (Kurta Chadra) ਪਾਇਆ ਹੈ। ਉਨ੍ਹਾਂ ਦੀ ਲੁੱਕ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ ।‘ਅੰਗਰੇਜ’ ਫ਼ਿਲਮ ‘ਚ ਕੁੜਤੇ ਚਾਦਰੇ ‘ਚ ਉਹ ਖੂਬ ਜਚੇ ਸਨ । ਇਸ ਤੋਂ ਇਲਾਵਾ ਅਮਰਿੰਦਰ ਗਿੱਲ ਨੇ ਹੋਰ ਵੀ ਕਈ ਫ਼ਿਲਮਾਂ ‘ਚ ਕੁੜਤਾ ਚਾਦਰਾ ਪਹਿਨਿਆ ਹੈ। 

ਹੋਰ ਪੜ੍ਹੋ  : ਜਗਜੀਤ ਸੰਧੂ ਨੇ ਆਪਣੇ ਪਸੰਦੀਦਾ ਕਲਾਕਾਰ ਅਮਰਿੰਦਰ ਗਿੱਲ ਦੇ ਨਾਲ ਕੀਤੀ ਮੁਲਾਕਾਤ

ਐਮੀ ਵਿਰਕ 

ਐਮੀ ਵਿਰਕ ਨੇ ਵੀ ‘ਅੰਗਰੇਜ’ ਫ਼ਿਲਮ ‘ਚ ਕੁੜਤਾ ਚਾਦਰਾ ਪਹਿਨਿਆ ਸੀ ਅਤੇ ਉਨ੍ਹਾਂ ਦੀ ਇਹ ਲੁੱਕ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ‘ਮੌੜ’ ਫ਼ਿਲਮ ‘ਚ ਵੀ ਕੁੜਤਾ ਚਾਦਰਾ ਪਾਇਆ ਸੀ । 

ਗੁੱਗੂ ਗਿੱਲ 

ਗੁੁੱਗੂ ਗਿੱਲ ਜਿੱਥੇ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਵੀ ਕਈ ਵਾਰ ਕੁੜਤਾ ਚਾਦਰਾ ਪਹਿਨੇ ਦਿਖਾਈ ਦਿੰਦੇ ਹਨ । ਉੱਥੇ ਹੀ ਉਨ੍ਹਾਂ ਨੇ ਸਕਰੀਨ ‘ਤੇ ਵੀ ਕਈ ਵਾਰ ਕੁੜਤਾ ਚਾਦਰਾ ਪਾਇਆ ਹੈ। ਭਾਵੇਂ ਉਹ ਫ਼ਿਲਮ ‘ਬਦਲਾ ਜੱਟੀ’ ਦਾ ਹੋਵੇ ਜਾਂ ਫਿਰ ‘ਭੱਜੋ ਵੀਰੋ ਵੇ’ ਫ਼ਿਲਮ ਹੋਵੇ । 

ਦਿਲਜੀਤ ਦੋਸਾਂਝ 

ਦਿਲਜੀਤ ਦੋਸਾਂਝ ਅਕਸਰ ਆਪਣੇ ਲਾਈਵ ਸ਼ੋਅ ਦੇ ਦੌਰਾਨ ਆਪਣੇ ਰਿਵਾਇਤੀ ਪਹਿਰਾਵੇ ਨੂੰ ਪ੍ਰਮੋਟ ਕਰਦੇ ਦਿਖਾਈ ਦਿੰਦੇ ਹਨ ।ਸੋਸ਼ਲ ਮੀਡੀਆ ‘ਤੇ ਅਕਸਰ ਉਹ ਅਕਸਰ ਕੁੜਤੇ ਚਾਦਰੇ ਦੇ ਨਾਲ ਆਪਣੀ ਪਰਫਾਰਮੈਂਸ ਦੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network