ਗਾਇਕ ਹੰਸ ਰਾਜ ਹੰਸ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਮੇਰੇ ਪਿਓ ਨੂੰ ਮਾੜਾ ਨਾ ਕਹੋ’

ਹੰਸ ਰਾਜ ਹੰਸ ਬੜੀ ਹੀ ਹਲੀਮੀ ਤੇ ਨਿਮਰਤਾ ਨਾਲ ਕਹਿ ਰਹੇ ਹਨ ਕਿ ‘ਜਦੋਂ ਤੁਹਾਡਾ ਮਹਿਬੂਬ ਤੁਹਾਡੇ ਨਾਲ ਬੋਲਣੋ ਹਟ ਜਾਵੇ ਤਾਂ ਸਮਝ ਲਓ ਤੁਹਾਡਾ ਉਸ ਦੀ ਜ਼ਿੰਦਗੀ ‘ਚ ਕੁਝ ਨਹੀਂ ਰਹਿ ਗਿਆ ।

Reported by: PTC Punjabi Desk | Edited by: Shaminder  |  May 02nd 2024 06:07 PM |  Updated: May 02nd 2024 06:07 PM

ਗਾਇਕ ਹੰਸ ਰਾਜ ਹੰਸ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਮੇਰੇ ਪਿਓ ਨੂੰ ਮਾੜਾ ਨਾ ਕਹੋ’

ਪਦਮ ਸ਼੍ਰੀ ਹੰਸ ਰਾਜ ਹੰਸ (Padma Shree Hans Raj Hans) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਲੋਕਾਂ ਵੱਲੋਂ ਉਨ੍ਹਾਂ ਦੇ ਲਈ ਵਰਤੀ ਜਾਣ ਵਾਲੀ ਸ਼ਬਦਾਵਲੀ ਨੂੰ ਲੈ ਕੇ ਬੋਲਦੇ ਹੋਏ ਨਜ਼ਰ ਆ ਰਹੇ ਹਨ । ਹੰਸ ਰਾਜ ਹੰਸ ਬੜੀ ਹੀ ਹਲੀਮੀ ਤੇ ਨਿਮਰਤਾ ਨਾਲ ਕਹਿ ਰਹੇ ਹਨ ਕਿ ‘ਜਦੋਂ ਤੁਹਾਡਾ ਮਹਿਬੂਬ ਤੁਹਾਡੇ ਨਾਲ ਬੋਲਣੋ ਹਟ ਜਾਵੇ ਤਾਂ ਸਮਝ ਲਓ ਤੁਹਾਡਾ ਉਸ ਦੀ ਜ਼ਿੰਦਗੀ ‘ਚ ਕੁਝ ਨਹੀਂ ਰਹਿ ਗਿਆ । 

ਉਹ ਲੋਕਾਂ ਦੇ ਗੁੱਸੇ ਨੂੰ ਆਪਣੇ ਸਿਰ ਮੱਥੇ ‘ਤੇ ਰੱਖਦੇ ਹੋਏ ਕਹਿ ਰਹੇ ਹਨ ਕਿ ‘ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ’।ਇਸ ਦੇ ਨਾਲ ਹੀ ਉਹ ਇਸ ਵੀਡੀਓ ‘ਚ ਇਹ ਵੀ ਕਹਿ ਰਹੇ ਹਨ ਕਿ ਮੇਰੇ ਪਿਤਾ ਜੀ ਅਰਜਨ ਸਿੰਘ ਦਾ ਇਸ ‘ਚ ਕੋਈ ਕਸੂਰ ਨਹੀਂ ਹੈ। ਮੇਰੇ ਪਿਤਾ ਜੀ ਬਹੁਤ ਅਣਖ ਵਾਲੇ ਇਨਸਾਨ ਸਨ ।

ਉਨ੍ਹਾਂ ਨੇ ਬਲੀ ਬਲਾਈ ਕਦੇ ਨਹੀਂ ਸੇਕੀ ਹਮੇਸ਼ਾ ਬਾਲ ਕੇ ਹੀ ਸੇਕੀ ਹੈ। ਠੇਕੇ ‘ਤੇ ਜ਼ਮੀਨ ਲੈ ਕੇ ਵਾਹੀ ਕਰਦੇ ਸਨ ਅਤੇ ਫਿਰ ਮੈਂ ਉਨ੍ਹਾਂ ਨੂੰ ਖੁਦ ਖਰੀਦ ਕੇ ਦਿੱਤੀ ਸੀ ।ਕਿਉਂਕਿ ਉਨ੍ਹਾਂ ਨੂੰ ਹੱਥੀਂ ਕੰਮ ਕਰਨ ਦਾ ਬੜਾ ਸ਼ੌਂਕ ਸੀ । ਪਰ ਕਈ ਲੋਕ ਮੇਰੇ ਨਾਲ-ਨਾਲ ਮੇਰੇ ਪਿਤਾ ਜੀ ਨੂੰ ਗਾਲਾਂ ਕੱਢਦੇ ਹਨ ।  

ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤੇ ਕਮੈਂਟ 

ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ‘ਤੇ ਕਮੈਂਟਸ ਕੀਤੇ ਹਨ । ਇੱਕ ਯੂਜ਼ਰ ਨੇ ਲਿਖਿਆ ‘ਯਾਰ ਏਨਾਂ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ, ਬੋਟ ਪਾਓ ਨਾ ਪਾਓ । ਵਿਰੋਧ ਕਰੋ, ਪਰ ਮਰਿਆਦਾ ‘ਚ ਰਹਿ ਕੇ’।ਇੱਕ ਹੋਰ ਨੇ ਲਿਖਿਆ ‘ਯਾਰ ਮੈ ਬੀਜੇਪੀ ਨੂੰ ਵੋਟ ਨਹੀਂ ਪਾਉਂਦਾ ਪਰ ਕਿਸੇ ਨੂੰ ਪਿੰਡਾਂ ਵਿੱਚ ਨਹੀਂ ਜਾਣ ਦੇਣਾ ਗ਼ਲਤ ਆ ਜਾ   ਸਾਰੀਆਂ ਪਾਰਟੀਆਂ ਨੂੰ ਬੰਦ ਕਰੋ ਇਕ ਚੰਗੇ ਬੰਦੇ ਨੂੰ ਟਾਰਗੇਟ ਕਰਨਾ ਬੰਦ ਕਰੋ’। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ਅਤੇ ਲਗਾਤਾਰ ਹੰਸ ਰਾਜ ਹੰਸ ਦਾ ਵਿਰੋਧ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ।

 

 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network