ਪੰਜਾਬ ਦੀ ਯੂਨੀਵਰਸਿਟੀ ਚ ਪੁਲਿਸ ਨੇ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਕਰਵਾਇਆ ਬੰਦ, ਲੋਕਾਂ ਨੇ ਜਤਾਇਆ ਰੋਸ, ਵੇਖੋ ਵੀਡੀਓ

ਸਤਿੰਦਰ ਸਰਤਾਜ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀ ਗਾਇਕੀ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਹੁਣ ਉਨ੍ਹਾਂ ਨੂੰ ਲੈ ਕੇ ਇੱਕ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਗਾਇਕ ਦਾ ਲਾਈਵ ਸ਼ੋਅ ਬੀਤੇ ਦਿਨ ਕਰਵਾਇਆ ਜਾ ਰਿਹਾ ਸੀ। ਇਸੇ ਦੌਰਾਨ ਪੁਲਿਸ ਨੇ ਵਿਚਾਲੇ ਹੀ ਆ ਕੇ ਇਸ ਸ਼ੋਅ ਨੂੰ ਰੁਕਵਾ ਦਿੱਤਾ ।

Reported by: PTC Punjabi Desk | Edited by: Shaminder  |  December 11th 2023 01:47 PM |  Updated: December 11th 2023 01:47 PM

ਪੰਜਾਬ ਦੀ ਯੂਨੀਵਰਸਿਟੀ ਚ ਪੁਲਿਸ ਨੇ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਕਰਵਾਇਆ ਬੰਦ, ਲੋਕਾਂ ਨੇ ਜਤਾਇਆ ਰੋਸ, ਵੇਖੋ ਵੀਡੀਓ

 ਸਤਿੰਦਰ ਸਰਤਾਜ (Satinder Sartaaj) ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀ ਗਾਇਕੀ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਹੁਣ ਉਨ੍ਹਾਂ ਨੂੰ ਲੈ ਕੇ ਇੱਕ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਗਾਇਕ ਦਾ ਲਾਈਵ ਸ਼ੋਅ ਬੀਤੇ ਦਿਨ ਕਰਵਾਇਆ ਜਾ ਰਿਹਾ ਸੀ। ਇਸੇ ਦੌਰਾਨ ਪੁਲਿਸ ਨੇ ਵਿਚਾਲੇ ਹੀ ਆ ਕੇ ਇਸ ਸ਼ੋਅ ਨੂੰ ਰੁਕਵਾ ਦਿੱਤਾ ।ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ‘ਚ ਇਹ ਸ਼ੋਅ ਚੱਲ ਰਿਹਾ ਸੀ ।

ਹੋਰ ਪੜ੍ਹੋ :  ਗੁਰਪ੍ਰੀਤ ਘੁੱਗੀ ਨੇ ਪਿਤਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਮਨਾਇਆ ਪਿਤਾ ਦਾ ਜਨਮਦਿਨ

ਜਿਸ ਦੌਰਾਨ ਪੁਲਿਸ ਨੇ ਇਸ ਸ਼ੋਅ ਨੂੰ ਰੁਕਵਾ ਦਿੱਤਾ । ਇਸ ਦਾ ਕਾਰਨ ਦੱਸਦੇ ਪੁਲਿਸ ਨੇ ਕਿਹਾ ਕਿ ਇਹ ਸ਼ੋਅ ਸ਼ਾਮ ਸੱਤ ਤੋਂ ਰਾਤ ਦਸ ਵਜੇ ਤੱਕ ਹੋਣਾ ਸੀ । ਪਰ ਇਸ ਸ਼ੋਅ ਸਾਢੇ ਦਸ ਵਜੇ ਤੱਕ ਚੱਲਦਾ ਰਿਹਾ । ਇਸ ਦੌਰਾਨ ਪੁਲਿਸ ਮੁਲਾਜ਼ਮ ਸਟੇਜ ‘ਤੇ ਆ ਗਏ ਅਤੇ ਉਨ੍ਹਾਂ ਨੇ ਸ਼ੋਅ ਬੰਦ ਕਰਨ ਦੇ ਲਈ ਆਖਿਆ ।

ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਤੁਰੰਤ ਸ਼ੋਅ ਬੰਦ ਕਰ ਦਿੱਤਾ ਅਤੇ ਸਟੇਜ ਤੋਂ ਉੱਠਣ ਦੀ ਤਿਆਰੀ ਕਰਨ ਲੱਗ ਪਏ ।

 

ਫੈਨਸ ‘ਚ ਦਿੱਸੀ ਨਰਾਜ਼ਗੀ 

ਇਸ ਤੋਂ ਬਾਅਦ ਫੈਨਸ ‘ਚ ਨਰਾਜ਼ਗੀ ਵੇਖਣ ਨੂੰ ਮਿਲੀ ਅਤੇ ਫੈਨਸ ਦੇ ਨਾਲ ਨਾਲ ਸ਼ੋਅ ‘ਚ ਮੌਜੂਦ ਲੋਕਾਂ ਨੇ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਵੀ ਲਗਾਏ । ਫੈਨਸ ‘ਚ ਪੁਲਿਸ ਦੇ ਇਸ ਰਵੱਈਏ ਨੂੰ ਵੇਖ ਕਾਫੀ ਨਰਾਜ਼ਗੀ ਵੇਖਣ ਨੂੰ ਮਿਲੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network