ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਅਖਾੜੇ ਦੀ ਬੁਕਿੰਗ ਵਾਲੀ ਪੁਰਾਣੀ ਪਰਚੀ ਹੋਈ ਵਾਇਰਲ, ਵੇਖੋ ਤਸਵੀਰ
Amar Singh Chamkila and Amarjot Akhara : ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਬੇਸ਼ਕ ਇਸ ਦੁਨੀਆਂ 'ਚ ਨਹੀਂ ਹਨ, ਪਰ ਅੱਜ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹਾਲ ਹੀ ‘ਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਫਿਲਮ ‘ਚਮਕੀਲਾ’ ਨੂੰ ਦੇਖਣ ਤੋਂ ਬਾਅਦ ਲੋਕਾਂ ‘ਚ ਅਮਰ ਸਿੰਘ ਨੂੰ ਜਾਣਨ ਦਾ ਕ੍ਰੇਜ਼ ਵਧ ਗਿਆ ਹੈ। ਇਸ ਵਿਚਾਲੇ 38 ਸਾਲਾ ਪੁਰਾਣੀ ਪਰਚੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਚਮਕੀਲੇ ਦੇ ਅਖਾੜੇ ਲਈ ਕਿਵੇਂ ਬੁਕਿੰਗ ਹੁੰਦੀ ਸੀ।
ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਵਿੱਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਇਸ ਫਿਲਮ 'ਚ 'ਅਮਰ ਸਿੰਘ ਚਮਕੀਲਾ' ਅਤੇ ਉਸ ਦੀ ਪਤਨੀ ਅਮਰਜੋਤ ਕੌਰ ਦੀ ਕਹਾਣੀ ਦਿਖਾਈ ਗਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਦੇ ਜੀਵਨ ਬਾਰੇ ਜਾਣਨ ਲਈ ਲੋਕਾਂ ਦੀ ਦਿਲਚਸਪੀ ਵਧ ਗਈ ਹੈ।
ਇਸ ਵਿਚਾਲੇ ਚਮਕੀਲਾ ਦੀ 38 ਸਾਲ ਪਹਿਲਾਂ ਵਾਲੀ ਬੁਕਿੰਗ ਦੀ ਪਰਚੀ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਸੋਸ਼ਲ ਮੀਡਿਆ ‘ਤੇ ਸਾਂਝਾ ਕੀਤਾ ਹੈ।
ਇਸ ‘ਚ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਚਮਕੀਲਾ ਇੱਕ ਅਖਾੜੇ ਦੇ ਕਿੰਨੇ ਪੈਸੇ ਲੈਂਦੇ ਸਨ। ਇਸ ਦੇ ਨਾਲ ਹੀ ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੋਇਆ ਹੈ ਦੇਖੋ 38 ਸਾਲ ਪਹਿਲਾਂ ਅਮਰ ਸਿੰਘ ਚਮਕੀਲਾ ਦੇ ਅਖਾੜੇ ਦਾ ਦੀ ਬੁਕਿੰਗ ਕਿਵੇਂ ਹੁੰਦੀ ਸੀ ਅਤੇ ਇਸ ਵਿੱਚ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ।
8 ਮਾਰਚ 1988 ਨੂੰ ਪੰਜਾਬ ਦੇ ਮਹਿਸਮਪੁਰ ਵਿੱਚ ਮਹਾਨ ਪੰਜਾਬੀ ਸੰਗੀਤਕਾਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਨੂੰ ਦੋ ਬੈਂਡ ਕਲਾਕਾਰਾਂ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨਾਲ ਕੀਤੀ ਮੁਲਾਕਾਤ
ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਇੱਕ ਪ੍ਰੋਗਰਾਮ ਵਿੱਚ ਸੰਗੀਤ ਪੇਸ਼ ਕਰ ਰਿਹਾ ਸੀ ਤਾਂ ਗੋਲੀਆਂ ਚਲਾਈਆਂ ਗਈਆਂ। ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਰ ਤੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਦੋਹਾਂ ਦੀ ਮੌਤ ਹੋ ਗਈ। ਚਮਕੀਲਾ ਨੂੰ ਪੰਜਾਬ ਦੇ ਮਹਾਨ ਗੀਤਕਾਰ ਅਤੇ ਸੰਗੀਤਕਾਰ ਵਜੋਂ ਯਾਦ ਕੀਤਾ ਜਾਂਦਾ ਹੈ।
- PTC PUNJABI