ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

Reported by: PTC Punjabi Desk | Edited by: Shaminder  |  February 24th 2024 08:00 AM |  Updated: February 24th 2024 08:00 AM

ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਹੀ ਇੱਕ ਸਿਤਾਰੇ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਜੀ ਹਾਂ ਹਾਲ ਹੀ ‘ਚ ਇੱਕ ਫ਼ਿਲਮ ਨੂੰ ਲੈ ਕੇ ਵੀ ਉਹ ਚਰਚਾ ‘ਚ ਆਇਆ ਹੈ । ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਅਸੀਂ ਇੱਕ ਹਿੰਟ ਤੁਹਾਨੂੰ ਹੋਰ ਦਿੰਦੇ ਕੁਝ ਸਮਾਂ ਪਹਿਲਾਂ ਇਸ ਅਦਾਕਾਰ ਦੀ ਐਮੀ ਵਿਰਕ ਦੇ ਨਾਲ ਫ਼ਿਲਮ ਆਈ ਸੀ । ਜਿਸ ‘ਚ ਇਸ ਨੇ ਭੋਲੇ ਨਾਂਅ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਸੀ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਣੇ ਹੋ । ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਅਦਾਕਾਰ ਜਗਜੀਤ ਸੰਧੂ (Jagjeet Sandhu) ਦੀ।ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਧੱਕ ਪਾਈ ਹੋਈ ਹੈ। ਜਗਜੀਤ ਸੰਧੂ ਇਸ ਤਸਵੀਰ (Childhood Pic) ‘ਚ  ਪੈਂਟ ਫੁਲ ਸਲੀਵ ਟੀ-ਸ਼ਰਟ ‘ਚ ਨਜ਼ਰ ਆ ਰਹੇ ਹਨ।  

Jagjeet sandhu77777.jpg

ਹੋਰ ਪੜ੍ਹੋ : ਗਾਇਕਾ ਤਨਿਸ਼ਕ ਕੌਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਵੇਖੋ ਤਸਵੀਰਾਂ

ਜਗਜੀਤ ਸੰਧੂ ਦਾ ਵਰਕ ਫਰੰਟ 

ਜਗਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਸੁਫ਼ਨਾ, ਤੂਫ਼ਾਂਗ, ਡਾਕੂਆਂ ਦਾ ਮੁੰਡਾ ਅਤੇ ਹੋਰ ਕਈ ਫ਼ਿਲਮਾਂ  ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਅਤੇ ਪੰਜਾਬੀ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ, ਜਿਸ ‘ਚ ਪਲੀਜ਼ ਕਿੱਲ ਮੀ ਸਣੇ ਕਈ ਸੀਰੀਜ਼ ਸ਼ਾਮਿਲ ਹਨ ।ਜਗਜੀਤ ਸੰਧੂ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਜਗਜੀਤ ਸੰਧੂ ਦੇ ਹਰ ਪ੍ਰੋਜੈਕਟ ਦਾ ਫੈਨਸ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । 

ਪਾਲੀਵੁੱਡ ਅਦਾਕਾਰ ਜਗਜੀਤ ਸੰਧੂ ਨੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈਜਗਜੀਤ ਸੰਧੂ ਦੀ ਨਿੱਜੀ ਜ਼ਿੰਦਗੀ 

ਜਗਜੀਤ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਜਗਜੀਤ ਸੰਧੂ ਨੇ ਵਿਆਹ ਤੋਂ ਪਹਿਲਾਂ ਆਪਣਾ ਨਵਾਂ ਘਰ ਵੀ ਬਣਾਇਆ ਸੀ । ਉਨ੍ਹਾਂ ਨੇ ੨੦੨੨ ‘ਚ ਆਪਣਾ ਨਵਾਂ ਘਰ ਬਣਵਾਇਆ ਸੀ । ਜਗਜੀਤ ਸੰਧੂ ਨੇ ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਕਾਮਯਾਬ ਹੋਏ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network