ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਪੰਜਾਬੀ ਇੰਡਸਟਰੀ (Pollywood) ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਆਏ ਦਿਨ ਇੰਡਸਟਰੀ ‘ਚ ਨਵੇਂ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ। ਫੈਨਸ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਲੇ ਰਹਿੰਦੇ ਹਨ । ਉਨ੍ਹਾਂ ਦੇ ਖਾਣ ਪੀਣ, ਉਨ੍ਹਾਂ ਦੇ ਸੰਘਰਸ਼, ਉਨ੍ਹਾਂ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਅਤੇ ਖ਼ਾਸ ਕਰਕੇ ਉਨ੍ਹਾਂ ਦੇ ਬਚਪਨ ਬਾਰੇ ਜਾਨਣ ਦੇ ਲਈ ਫੈਨਸ ਬਹੁਤ ਉਤਸੁਕ ਰਹਿੰਦੇ ਹਨ । ਅੱਜ ਅਸੀਂ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਹੀ ਗਾਇਕਾ ਦੇ ਬਚਪਨ ਦੀ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜਿਸ ਨੇ ਪਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।
ਹੋਰ ਪੜ੍ਹੋ : ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆਏ ਮਾਪੇ, ਵੇਖੋ ਹਲਦੀ ਦੀ ਰਸਮ ਦੀਆਂ ਨਵੀਆਂ ਤਸਵੀਰਾਂ
ਜੀ ਹਾਂ ਪਾਲੀਵੁੱਡ ਇੰਡਸਟਰੀ ਦੀ ਇਸ ਗਾਇਕਾ ਨੂੰ ਉਸ ਦੇ ਚੁਲਬੁਲੇ ਸੁਭਾਅ ਦੇ ਲਈ ਵੀ ਜਾਣਿਆ ਜਾਂਦਾ ਹੈ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ (Sunanda Sharma) ਦੀ ।ਜੀ ਹਾਂ ਗਾਇਕਾ ਦੀ ਬਚਪਨ ਦੀ ਤਸਵੀਰ (Childhood Pic) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਗਾਇਕਾ ਸਕੂਲ ਦੇ ਵਿੱਚ ਹੋਣ ਵਾਲੇ ਕਿਸੇ ਸੱਭਿਆਚਾਰਕ ਪ੍ਰੋਗਰਾਮ ‘ਚ ਭਾਗ ਲੈਣ ਦੇ ਲਈ ਤਿਆਰ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਗਾਇਕਾ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਲਾਲ ਰੰਗ ਦੇ ਲਹਿੰਗੇ ‘ਚ ਨਜ਼ਰ ਆ ਰਹੀ ਹੈ।
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਪਟਾਕੇ, ਚੋਰੀ ਚੋਰੀ, ਸੈਂਡਲ, ਮੰਮੀ ਨੂੰ ਪਸੰਦ ਨਹੀਂ ਤੂੰ, ਦੂਜੀ ਵਾਰ ਪਿਆਰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
ਫ਼ਿਲਮਾਂ ‘ਚ ਵੀ ਆ ਚੁੱਕੀ ਹੈ ਨਜ਼ਰ
ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ ।ਪਰ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ। ਜਿਸ ‘ਚ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਵੀ ਸ਼ਾਮਿਲ ਹਨ । ਜਲਦ ਹੀ ਉਹ ਫ਼ਿਲਮ ‘ਰਜਨੀ’ ‘ਚ ਵੀ ਨਜ਼ਰ ਆਏਗੀ।
-