ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਦੇ ਘਰ ਵਿਆਹ ਤੋਂ ਬਾਅਦ ਨਹੀਂ ਸੀ ਹੋਈ ਕੋਈ ਔਲਾਦ, ਸਾਰੀ ਉਮਰ ਸੁੰਨੀ ਰਹੀ ਗੋਦ
ਦਲਜੀਤ ਕੌਰ (Daljeet kaur ) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਨ । ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਤੇ ਉਸ ਦੇ ਕਰੀਅਰ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ । ਪੰਜਾਬੀ ਫ਼ਿਲਮਾਂ ਦੀ ਹੇਮਾ ਮਾਲਿਨੀ ਦੇ ਨਾਂਅ ਦੇ ਨਾਲ ਉਹ ਮਸ਼ਹੂਰ ਸਨ । ਉਨ੍ਹਾਂ ਨੇ ਪੰਜਾਬ ‘ਚ ਅੱਤਵਾਦ ਤੋਂ ਬਾਅਦ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਸੁਰਜਿਤ ਕੀਤਾ ਸੀ । ਅਦਾਕਾਰਾ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ‘ਚ ਹੋਇਆ ਸੀ ਅਤੇ ਉਸ ਦਾ ਪਰਿਵਾਰ ਟਰਾਂਸਪੋਰਟ ਦਾ ਕੰਮ ਕਰਦਾ ਸੀ । ਜਿਸ ਕਾਰਨ ਘਰ ‘ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ।ਉਨ੍ਹਾਂ ਨੇ ਆਪਣੀ ਪੜ੍ਹਾਈ ਦਾਰਜੀਲਿੰਗ ਦੇ ਇੱਕ ਕਾਨਵੈਂਟ ਸਕੂਲ 'ਚ ਪੂਰੀ ਕੀਤੀ ।
ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਨੇ ਭੇਜਿਆ ਅਦਾਕਾਰਾ ਨੂੰ ਵੈਡਿੰਗ ਇਨਵੀਟੇਸ਼ਨ, ਪੂਨਮ ਢਿੱਲੋਂ ਨੇ ਸੁਖੀ ਜੀਵਨ ਦੀ ਦਿੱਤੀ ਅਸੀਸ
ਉਨ੍ਹਾਂ ਨੂੰ ਅਦਾਕਾਰੀ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਸਕੂਲ 'ਚ ਹੁੰਦੇ ਡਾਂਸ ਅਤੇ ਡਰਾਮਿਆਂ 'ਚ ਉਹ ਅਕਸਰ ਭਾਗ ਲੈਂਦੀ ਸੀ ।ਦਲਜੀਤ ਕੌਰ ਪਹਿਲਾਂ ਤਾਂ ਸਿਵਲ ਸਰਵਿਸ ਦੇ ਖੇਤਰ 'ਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਇੱਕ ਕਾਲਜ 'ਚ ਦਾਖਲਾ ਲਿਆ ਤਾਂ ਉੱਥੇ ਕੁਝ ਇਹੋ ਜਿਹੀਆਂ ਕੁੜੀਆਂ ਦੇ ਨਾਲ ਮਿਲਾਪ ਹੋਇਆ ਜੋ ਕਿ ਕਲਾ ਦੇ ਖੇਤਰ 'ਚ ਅੱਗੇ ਵੱਧ ਰਹੀਆਂ ਸਨ ।ਜਿਸ ਕਾਰਨ ਦਲਜੀਤ ਕੌਰ ਨੂੰ ਅਦਾਕਾਰੀ ਦੇ ਖੇਤਰ 'ਚ ਅੱਗੇ ਜਾਣ ਦੀ ਪ੍ਰੇਰਣਾ ਮਿਲੀ।
ਪਰ ਪੇਕੇ ਪਰਿਵਾਰ ‘ਚ ਜਿੰਨੀ ਸੁਖਾਲੀ ਸੀ ਦਲਜੀਤ ਕੌਰ ਓਨੀ ਸਹੁਰੇ ਪਰਿਵਾਰ ‘ਚ ਖੁਸ਼ ਨਾ ਰਹਿ ਸਕੀ । ਉਸ ਦਾ ਵਿਆਹ ਹਰਮਿੰਦਰ ਦਿਓਲ ਦੇ ਨਾਲ ਹੋਇਆ ਸੀ । ਪਰ ਇੱਕ ਸੜਕ ਹਾਦਸੇ ‘ਚ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ।ਜਿਸ ਤੋਂ ਬਾਅਦ ਦਲਜੀਤ ਕੌਰ ਨੇ ਫ਼ਿਲਮਾਂ ਤੋਂ ਵੀ ਦੂਰੀ ਬਣਾ ਲਈ ਸੀ।ਸਾਰੀ ਉਮਰ ਦਲਜੀਤ ਕੌਰ ਦੀ ਕੁੱਖ ਸੁੰਨੀ ਰਹੀ ਤੇ ਉਹ ਮਾਂ ਨਾ ਬਣ ਸਕੀ ।
ਅਜੀਬੋ ਗਰੀਬ ਬੀਮਾਰੀ ਦੇ ਨਾਲ ਪੀੜਤ
ਅਦਾਕਾਰਾ ਅਜੀਬੋ ਗਰੀਬ ਬੀਮਾਰੀ ਦੀ ਸ਼ਿਕਾਰ ਹੋ ਗਈ ਸੀ । ਉਸ ਨੂੰ ਕੁਝ ਵੀ ਯਾਦ ਨਹੀਂ ਸੀ ਰਹਿੰਦਾ ਅਤੇ ਸਭ ਕੁਝ ਭੁੱਲ ਜਾਂਦੀ ਸੀ । ਜ਼ਿੰਦਗੀ ਦੇ ਅਖੀਰਲੇ ਸਾਲ ਉਸ ਨੇ ਆਪਣੇ ਭਰਾ ਦੇ ਕੋਲ ਹੀ ਗੁਜ਼ਾਰੇ ਸਨ । ਲੁਧਿਆਣਾ ਸਥਿਤ ਭਰਾ ਦੇ ਘਰ ਹੀ ਆਖਰੀ ਸਾਹ ਲਏ ਸਨ । ਆਪਣੀ ਖੂਬਸੂਰਤੀ ਅਤੇ ਬਿਹਤਰੀਨ ਅਦਾਕਾਰੀ ਕਰਕੇ ਉਹ ਹਮੇਸ਼ਾ ਹੀ ਸਾਡੇ ਸਭ ਦੇ ਦਿਲਾਂ ‘ਚ ਜਿਉਂਦੇ ਰਹਿਣਗੇ ।
- PTC PUNJABI