ਅੱਖਾਂ ਦੇ ਸਾਹਮਣੇ ਉੱਜੜ ਗਿਆ ਸੀ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਪਰਿਵਾਰ, ਖੁਦ ਦੇ ਹੌਸਲੇ ਦੇ ਨਾਲ ਬਦਲੀ ਕਿਸਮਤ, ਕਸੌਲੀ ‘ਚ ਸਥਿਤ ਹੈ ਉਨ੍ਹਾਂ ਦਾ ਜੱਦੀ ਘਰ
ਮਿਲਖਾ ਸਿੰਘ (Milkha Singh) ਜਿਨ੍ਹਾਂ ਨੁੰ ਦੁਨੀਆ ਫਲਾਇੰਗ ਸਿੱਖ ਦੇ ਨਾਂਅ ਨਾਲ ਵੀ ਜਾਣਦੀ ਹੈ। ਉਨ੍ਹਾਂ ਦਾ ਜਨਮ 20 ਨਵੰਬਰ 1929 ਨੂੰ ਪਾਕਿਸਤਾਨ ‘ਚ ਹੋਇਆ ਸੀ । ਪਰਿਵਾਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਬਾਰਾਂ ਭੈਣ ਭਰਾ ਸਨ। 1947 ਦੀ ਵੰਡ ਦਾ ਸੰਤਾਪ ਉਨ੍ਹਾਂ ਨੇ ਆਪਣੇ ਪਿੰਡੇ ‘ਤੇ ਹੰਡਾਇਆ ਸੀ। ਪਰ ਇਸ ਦੇ ਬਾਵਜੂਦ ਮਿਲਖਾ ਸਿੰਘ ਨੇ ਆਪਣੀ ਜ਼ਿੰਦਗੀ ‘ਚ ਕਦੇ ਵੀ ਹਾਰ ਨਹੀਂ ਮੰਨੀ ਤੇ ਪਿਤਾ ਦੇ ਆਖਰੀ ਸ਼ਬਦਾਂ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ । ਕਿਉੁਂਕਿ 47 ਦੀ ਵੰਡ ਦੌਰਾਨ ਉਨ੍ਹਾਂ ਦੇ ਅੱਠ ਭੈਣ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਪਿਤਾ ਨੇ ਉਨ੍ਹਾਂ ਨੂੰ ਭੱਜ ਜਾਣ ਦੇ ਲਈ ਆਖਿਆ ਸੀ ਕਿ ‘ਭੱਜ ਮਿਲਖਾ ਭੱਜ’।ਬਸ ਇਨ੍ਹਾਂ ਦੋ ਲਫਜ਼ਾਂ ਨੇ ਹੀ ਉਨ੍ਹਾਂ ਨੂੰ ਉੱਡਣਾ ਸਿੱਖ ਬਣਾ ਦਿੱਤਾ ਸੀ ।
ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਆਪਣੇ ਬੱਚਿਆਂ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਫੈਨਸ ਨੇ ਲੁਟਾਇਆ ਪਿਆਰ
ਪਰਿਵਾਰ ਦੇ ਤਿੰਨ ਮੈਂਬਰਾਂ ਨਾਲ ਪੁੱਜੇ ਸਨ ਭਾਰਤ
ਮਿਲਖਾ ਸਿੰਘ 1947 ਦੀ ਵੰਡ ਦੇ ਦੌਰਾਨ ਆਪਣੇ ਪਰਿਵਾਰ ਦੇ ਮਹਿਜ਼ ਤਿੰਨ ਮੈਂਬਰਾਂ ਦੇ ਨਾਲ ਭਾਰਤ ਪੁੱਜੇ ਸਨ ਅਤੇ ਸ਼ਰਨਾਰਥੀਆਂ ਦੇ ਕੈਂਪ ‘ਚ ਰਹਿ ਕੇ ਗੁਜ਼ਾਰਾ ਕਰਦੇ ਸਨ ।ਉਨ੍ਹਾਂ ਨੇ ਕਈ ਵਾਰ ਸੈਨਾ ‘ਚ ਭਰਤੀ ਹੋਣ ਦੀ ਵੀ ਸੋਚੀ ਸੀ ।
ਪਰ ਤਿੰਨ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਨਾਕਾਮ ਰਹੇ ।ਪਰ ਉਹ ਅਥਲੀਟ ਦੇ ਰੂਪ ‘ਚ ਸੈਨਾ ‘ਚ ਸ਼ਾਨਿਲ ਹੋ ਗਏ । ਮਿਲਖਾ ਸਿੰਘ ਨੇ ਓਲਪਿੰਕ ਖੇਡਾਂ ‘ਚ ਭਾਰਤ ਦੇ ਵੱਲੋਂ ਅਗਵਾਈ ਕਰਨ ਤੋਂ ਇਲਾਵਾ ਏਸ਼ੀਆਈ ਖੇਡਾਂ ‘ਚ ਵੀ ਗੋਲਡ ਮੈਡਲ ਜਿੱਤਿਆ ।
18 ਜੂਨ 2021 ‘ਚ ਹੋਇਆ ਦਿਹਾਂਤ
ਮਿਲਖਾ ਸਿੰਘ ਦਾ ਦਿਹਾਂਤ 2021 ‘ਚ ਹੋਇਆ ਸੀ । ਉਨ੍ਹਾਂ ਨੂੰ ਕੋਰੋਨਾ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਉਨ੍ਹਾਂ ਦਾ ਹਿਮਾਚਲ ਪ੍ਰਦੇਸ਼ ਦੇ ਕਸੌਲੀ ‘ਚ ਸਥਿਤ ਜੱਦੀ ਘਰ ਹਾਲੇ ਵੀ ਮੌਜੂਦ ਹੈ।
- PTC PUNJABI