ਗਾਇਕ ਮੇਜਰ ਮਹਿਰਮ ਦਾ ਦਿਹਾਂਤ, ਗਾਇਕਾ ਸੁਦੇਸ਼ ਕੁਮਾਰੀ ਸਣੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ
ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ।ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮੇਜਰ ਮਹਿਰਮ (Major Mehram) ਦਾ ਦਿਹਾਂਤ (Death) ਹੋ ਗਿਆ ਹੈ ।ਉਨ੍ਹਾਂ ਨੇ ਆਪਣੇ ਜੱਦੀ ਸ਼ਹਿਰ ਫਰੀਦਕੋਟ ਵਿਖੇ ਆਖਰੀ ਸਾਹ ਲਏ । ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ ।ਗਾਇਕ ਦਾ ਫਰੀਦਕੋਟ ਸਥਿਤ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਜਿੱਥੇ ਉਨ੍ਹਾਂ ਨੇ ਹਸਪਤਾਲ ‘ਚ ਆਖਰੀ ਸਾਹ ਲਏ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਦਾਦੇ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਮੇਜਰ ਮਹਿਰਮ ਦੇ ਦਿਹਾਂਤ ਦੀ ਖ਼ਬਰ ਨੂੰ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਉਨਾਂ ਨੇ ਮੇਜਰ ਮਹਿਰਮ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਨੋਟ ਵੀ ਲਿਖਿਆ । ਜਿਸ ‘ਚ ਗਾਇਕਾ ਨੇ ਲਿਖਿਆ ‘ ਪੰਜਾਬੀ ਸੰਗੀਤ ਇੰਡਸਟਰੀ ਦੇ ਬਹੁਤ ਹੀ ਸੁਰੀਲੇ ਗਾਇਕ ਤੇ ਨਿੱਘੇ ਸੁਭਾਅ ਦੇ ਮਾਲਿਕ, ਮੇਰੇ ਵੀਰ ਮੇਜ਼ਰ ਮਹਿਰਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ’। ਸੁਦੇਸ਼ ਕੁਮਾਰੀ ਦੇ ਨਾਲ ਨਾਲ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਗਾਇਕ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੀਤੇ ਸਾਲ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦਾ ਦਿਹਾਂਤ ਹੋ ਗਿਆ ਸੀ ।
ਮੇਜਰ ਮਹਿਰਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਸੁਦੇਸ਼ ਕੁਮਾਰੀ ਦੇ ਨਾਲ ‘ਸੱਪ ਦੀ ਮਣੀ’, ‘ਹੰਜੂਆਂ ਦੇ ਜਾਮ ਚੰਦਰੇ’, ‘ਲੀਡਰ’, ‘ਸੱਜਣਾ’ ਸਣੇ ਕਈ ਹਿੱਟ ਗੀਤ ਗਾਏ ਸਨ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਸਨ । ਉਨ੍ਹਾਂ ਦੇ ਦਿਹਾਂਤ ਦੇ ਨਾਲ ਪੰਜਾਬੀ ਮਿਊੁਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ।
-