ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਦੀ ਸਾਜ਼ਿਸ਼ ਨਾਕਾਮ, ਦੋ ਸ਼ੂਟਰਾਂ ਨੁੰ ਪੁਲਿਸ ਨੇ ਕੀਤਾ ਗ੍ਰਿਫਤਾਰ
ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆਈ ਹੈ ਕਿ ਗਾਇਕ ਐਲੀ ਮਾਂਗਟ (Elly Mangat) ਨੂੰ ਵੀ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ ।ਇਸ ਮਾਮਲੇ ‘ਚ ਦੋ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਸ਼ੂਟਰਾਂ ਦੀ ਪਛਾਣ ਅਰਸ਼ਦੀਪ ਉਰਫ ਅਰਸ਼ ਡੱਲਾ ਦੇ ਲਈ ਕੰਮ ਕਰਨ ਵਾਲੇ ਰਾਜਪ੍ਰੀਤ ਸਿੰਘ ਉਰਫ ਰਾਜਾ ਅਤੇ ਵਰਿੰਦਰ ਉਰਫ ਵਿੰਮੀ ਦੇ ਤੌਰ ‘ਤੇ ਹੋਈ ਹੈ ।
ਪੁਲਿਸ ਨੇ ਦੋਨਾਂ ਨੂੰ ਇੱਕ ਮੁਕਾਬਲੇ ਦੇ ਦੌਰਾਨ ਗ੍ਰਿਫਤਾਰ ਕੀਤਾ ਹੈ । ਮੁਲਜ਼ਮਾਂ ਨੇ ਪੁਲਿਸ ‘ਤੇ ਪੰਜ ਰਾਊਂਡ ਫਾਇਰ ਕੀਤੇ । ਜਿਸ ਚੋਂ ਇੱਕ ਪੁਲਿਸ ਅਧਿਕਾਰੀ ਦੀ ਬੁਲੇਟ ਪਰੂਫ ਜੈਕੇਟ ‘ਚ ਲੱਗੇ । ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ । ਪੁੁਲਿਸ ਨੇ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਚੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ।
ਗਿੱਪੀ ਗਰੇਵਾਲ ਦੇ ਘਰ ‘ਤੇ ਵੀ ਹੋਇਆ ਹਮਲਾ
ਦੱਸ ਦਈਏ ਕਿ ਬੀਤੇ ਦਿਨ ਗਿੱਪੀ ਗਰੇਵਾਲ ਦੇ ਘਰ ‘ਤੇ ਵੀ ਹਮਲਾ ਹੋਇਆ ਸੀ । ਜਿਸ ਦੀ ਜ਼ਿੰਮੇਵਾਰੀ ਬਿਸ਼ਨੋਈ ਗਰੁੱਪ ਦੇ ਵੱਲੋਂ ਲਈ ਗਈ ਸੀ ।ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਲਈ ਚਿੰਤਾ ਦਾ ਵਿਸ਼ਾ ਹਨ ।ਕਿਉਂਕਿ ਪੰਜਾਬ ‘ਚ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਆਏ ਦਿਨ ਲੁੱਟ ਮਾਰ, ਚੇਨ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ।
- PTC PUNJABI