ਐਮੀ ਵਿਰਕ ਅੱਗੇ ‘ਮਰੂੰਡਾ’ ਵੇਚਣ ਵਾਲੇ ਬੱਚੇ ਨੇ ਰੱਖੀ ਇਸ ਤਰ੍ਹਾਂ ਦੀ ਮੰਗ ਤਾਂ ਵੇਖੋ ਫਿਰ ਕਿਵੇਂ ਅਦਾਕਾਰ ਨੇ ਕੀਤੀ ਪੂਰੀ
ਐਮੀ ਵਿਰਕ (Ammy Virk)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਜਸਵਿੰਦਰ ਭੱਲਾ, ਬਿੰਨੂ ਢਿੱਲੋਂ ਸਣੇ ਹੋਰ ਕਈ ਕਲਾਕਾਰ ਦਿਖਾਈ ਦੇ ਰਹੇ ਹਨ ।ਅਦਾਕਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਿੱਥੇ ਆਪਣੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਸ਼ੇਅਰ ਕਰਦਾ ਰਹਿੰਦਾ ਹੈ, ਉੱਥੇ ਹੀ ਆਪਣੀ ਨਿੱਜੀ ਗੱਲਾਂ ਵੀ ਫੈਨਸ ਦੇ ਨਾਲ ਸਾਂਝੀਆਂ ਕਰਦਾ ਹੈ ।
ਹੋਰ ਪੜ੍ਹੋ : ਮਾਨਸੀ ਸ਼ਰਮਾ ਆਪਣੀ ਧੀ ਨੂੰ ਲੈ ਕੇ ਆਈ ਘਰ, ਇਸ ਤਰ੍ਹਾਂ ਪਰਿਵਾਰ ਨੇ ਕੀਤਾ ਸਵਾਗਤ
ਉਹ ਆਪਣੀ ਦਰਿਆ ਦਿਲੀ ਦੇ ਲਈ ਵੀ ਜਾਣੇ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਐਮੀ ਵਿਰਕ ਨੇ ਆਪਣਾ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਾਰ ਡਰਾਈਵ ਕਰਦੇ ਹੋਏ ਦਿਖਾਈ ਦੇ ਰਹੇ ਹਨ । ਪਰ ਰਸਤੇ ‘ਚ ਇੱਕ ਪਾਪੜ ਵੇਚਣ ਵਾਲੇ ਬੱਚੇ ਨੇ ਐਮੀ ਵਿਰਕ ਨੂੰ ਵੇਖ ਲਿਆ ਅਤੇ ਉਨ੍ਹਾਂ ਨੂੰ ਪਾਪੜ ਦਿੱਤਾ।
ਇਸ ਦੇ ਨਾਲ ਹੀ ਬੱਚੇ ਨੇ ਰਿਕਵੈਸਟ ਵੀ ਕੀਤੀ ਵੀਰੇ ਆਪਣੇ ਇੰਸਟਾ ‘ਤੇ ਪਾ ਦਿਓ ਫੋਟੋ । ਜਿਸ ਤੋਂ ਬਾਅਦ ਐਮੀ ਵਿਰਕ ਨੇ ਇਸ ਬੱਚੇ ਨੂੰ ਪੈਸੇ ਵੀ ਦਿੱਤੇ ਅਤੇ ਉਸ ਦਾ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ।
ਐਮੀ ਵਿਰਕ ਦਾ ਵਰਕ ਫ੍ਰੰਟ
ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਜਿਸ ‘ਚ ਮੈਂ ਚੰਨ ਸਿਤਾਰੇ ਕੀ ਕਰਨੇ, ਮੈਂ ਰਾਤੀਂ ਇੱਕ ਟੁੱਟਦਾ ਤਾਰਾ ਵੇਖਿਆ, ਵੰਗ ਦਾ ਨਾਪ ਸਣੇ ਕਈ ਹਿੱਟ ਗੀਤ ਗਾਏ ਹਨ । ਬਤੌਰ ਗਾਇਕ ਆਪਣੇ ਕਰੀਅਰ ਦੀ ਐਮੀ ਵਿਰਕ ਨੇ ਸ਼ੁਰੂਆਤ ਕੀਤੀ ਸੀ, ਪਰ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।
- PTC PUNJABI