ਕਸ਼ਮੀਰ ਸਿੰਘ ਸੰਘਾ ਉਰਫ ਸੰਘਾ ਭਾਊ ਦੇ ਪੁੱਤਰ ਦੀ ਹੋਈ ਅੰਤਿਮ ਅਰਦਾਸ, ਇਲਾਕੇ ਦੀਆਂ ਕਈ ਹਸਤੀਆਂ ਹੋਈਆਂ ਸ਼ਾਮਿਲ
ਕਸ਼ਮੀਰ ਸਿੰਘ ਸੰਘਾ ਉਰਫ ਸੰਘਾ ਭਾਊ (Kashmir Singh Sangha) ਦੇ ਪੁੱਤਰ ਦੀ ਬੀਤੇ ਦਿਨ ਅੰਤਿਮ ਅਰਦਾਸ ਹੋਈ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਸ਼ਮੀਰ ਸਿੰਘ ਸੰਘਾ ਦੇ ਪੁੱਤਰ ਦੀ ਅੰਤਿਮ ਅਰਦਾਸ ਦੇ ਮੌਕੇ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਸਿਆਸੀ ਹਸਤੀਆਂ ਵੀ ਸ਼ਾਮਿਲ ਹੋਈਆਂ ਸਨ ।
ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਹੋਇਆ ਬ੍ਰੇਕਅੱਪ, ਦੋਵਾਂ ਨੇ ਇੱਕਠਿਆਂ ਖਰੀਦ ਲਿਆ ਸੀ ਘਰ
ਬੀਤੇ ਦਿਨੀਂ ਹੋਇਆ ਸੀ ਦਿਹਾਂਤ
ਦੱਸ ਦਈਏ ਕਿ ਕਸ਼ਮੀਰ ਸਿੰਘ ਸੰਘਾ ਦੇ ਇਕਲੌਤੇ ਪੁੱਤਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਪੁੱਤਰ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ ਅਤੇ ਲੰਮੀ ਬੀਮਾਰੀ ਤੋਂ ਬਾਅਦ ਉਸ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੀ ਪਤਨੀ ਵੀ ਕੈਂਸਰ ਦੇ ਨਾਲ ਪੀੜਤ ਹਨ । ਜਿਨ੍ਹਾਂ ਦਾ ਉਹ ਇਲਾਜ ਕਰਵਾ ਰਹੇ ਹਨ । ਬੇਟੇ ਦੇ ਦਿਹਾਂਤ ਤੋਂ ਬਾਅਦ ਸੰਘਾ ਭਾਊ ਬੁਰੀ ਤਰ੍ਹਾਂ ਟੁੱਟ ਗਏ ਹਨ ।
ਦੱਸ ਦਈਏ ਕਿ ਸੰਘਾ ਭਾਊ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਹਨਾਂ ਦੀ ਇੱਕ ਆਡੀਓ ਕਾਲ ਬਹੁਤ ਜ਼ਿਆਦਾ ਵਾਇਰਲ ਹੋਈ ਸੀ । ਉਹ ਕਈ ਗੀਤਾਂ ‘ਚ ਕੰਮ ਵੀ ਕਰ ਚੁੱਕੇ ਹਨ ਅਤੇ ਸਿਆਸਤ ‘ਚ ਵੀ ਸਰਗਰਮ ਹਨ।ਆਪਣੀਆਂ ਗੱਲਾਂ ਦੇ ਨਾਲ ਉਹ ਹਰ ਕਿਸੇ ਦੇ ਚਿਹਰੇ ‘ਤੇ ਮੁਸਕਰਾਹਟ ਲੈ ਆਉਂਦੇ ਹਨ, ਪਰ ਆਪਣੇ ਅੰਦਰ ਉਹ ਕਿੰਨੇ ਕੁ ਦਰਦ ਸਮੋਈ ਬੈਠੇ ਹਨ । ਇਸ ਬਾਰੇ ਕਿਸੇ ਨੂੰ ਨਹੀਂ ਪਤਾ, ਪਰ ਫਿਰ ਵੀ ਉਹ ਜ਼ਿੰਦਗੀ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਖਿੜੇ ਮੱਥੇ ਸਵੀਕਾਰ ਕਰ ਰੱਬ ਦਾ ਭਾਣਾ ਜਾਣ ਕੇ ਚੜ੍ਹਦੀਕਲਾ ‘ਚ ਰਹਿੰਦੇ ਹਨ ।
- PTC PUNJABI