Teej 2024 : ਜਾਣੋ ਤੀਆਂ ਦੇ ਮੌਕੇ ਵਿਆਹੁਤਾ ਕੁੜੀਆਂ ਨੂੰ ਕਿਉਂ ਦਿੱਤਾ ਜਾਂਦਾ ਸੰਧਾਰਾ, ਪੰਜਾਬੀ ਸੱਭਿਆਚਾਰ 'ਚ ਸੰਧਾਰੇ ਦਾ ਕਿਉਂ ਹੈ ਖਾਸ ਮਹੱਤਵ
Sandhara Tradition on Teej festival in punjabi culture : ਪੰਜਾਬ 'ਚ ਤਿਉਹਾਰਾਂ ਤੇ ਇਸ ਨਾਲ ਜੁੜੇ ਸੱਭਿਆਚਾਰਕ ਮੇਲਿਆਂ ਦਾ ਖ਼ਾਸ ਮਹੱਤਵ ਹੈ। ਤਿਉਹਾਰਾਂ ਦੌਰਾਨ ਆਯੋਜਿਤ ਹੋਣ ਵਾਲੇ ਇਹ ਮੇਲੇ ਆਪਣੇ ਆਪ ਵਿੱਚ ਬੇਹੱਦ ਖ਼ਾਸ ਤੇ ਅਦੁੱਤੀ ਵਿਰਾਸਤ ਨਾਲ ਭਰਪੂਰ ਹੁੰਦੇ ਹਨ। ਅਜਿਹਾ ਹੀ ਇੱਕ ਤਿਉਹਾਰ ਹੈ ਤੀਆਂ (Teej) ਜੋ ਕਿ ਸਾਉਣ ਮਹੀਨੇ 'ਚ ਆਉਂਦਾ ਹੈ। ਆਓ ਜਾਣਦੇ ਹਾਂ ਕਿ ਤੀਆਂ ਦੇ ਮੌਕੇ ਵਿਆਹੁਤਾ ਕੁੜੀਆਂ ਨੂੰ ਕਿਉਂ ਦਿੱਤਾ ਜਾਂਦਾ ਸੰਧਾਰਾ, ਪੰਜਾਬੀ ਸੱਭਿਆਚਾਰ 'ਚ ਸੰਧਾਰੇ ਦਾ ਮਹੱਤਵ ਕੀ ਹੈ।
ਕਦੋਂ ਦਿੱਤਾ ਜਾਂਦਾ ਹੈ ਸੰਧਾਰਾ
ਸਾਉਣ ਦੇ ਮਹੀਨੇ 'ਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਮੌਕੇ 'ਤੇ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ ਪੇਕੇ ਘਰ ਆਪਣੀ ਭੈਣਾਂ, ਸਹੇਲੀਆਂ ਤੇ ਭਰਜਾਈਆਂ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਚੰਗਾ ਤੇ ਸੁਖ ਭਰਾ ਸਮਾਂ ਬਤੀਤ ਕਰਦਿਆਂ ਹਨ। ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਜਦੋਂ ਉਹ ਘਰੋਂ ਆਪਣੇ ਸਹੁਰੇ ਘਰ ਲਈ ਰਵਾਨਾ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ।
ਕੀ ਹੁੰਦਾ ਹੈ ਸੰਧਾਰਾ
ਇਸ 'ਚ ਮਹਿੰਦੀ,ਕੱਪੜੇ ,ਚੂੜੀਆਂ ਤੇ ਖਾਣ ਲਈ ਸਮਾਨ ਦਿੱਤਾ ਜਾਂਦਾ ਹੈ। ਜਿਹੜੀਆਂ ਕੁੜੀਆਂ ਕਿਸੇ ਕਾਰਨ ਆਪਣੇ ਪੇਕੇ ਘਰ ਨਹੀਂ ਆ ਪਾਉਂਦੀਆਂ ਉਨ੍ਹਾਂ ਨੂੰ ਪੇਕਿਆਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ । ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰਨਾਂ ਮਠਿਆਈਆਂ ਲੈ ਕੇ ਜਾਂਦੇ ਹਨ, ਜਿਸ ਦੀ ਕਿ ਉਨ੍ਹਾਂ ਕਿ ਬੇਸਬਰੀ ਨਾਲ ਉਡੀਕ ਰਹਿੰਦੀ ਹੈ।
ਹੋਰ ਪੜ੍ਹੋ : ਏਪੀ ਢਿੱਲੋਂ ਦੇ ਨਵੇਂ ਗੀਤ 'ਚ ਨਜ਼ਰ ਆਉਣਗੇ ਸਲਮਾਨ ਖਾਨ, ਟੀਜ਼ਰ 'ਚ ਨਜ਼ਰ ਆਏ ਭਾਈਜਾਨ ਦਾ ਸਵੈਗ
ਤੀਆਂ ਦਾ ਤਿਉਹਾਰ
ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ।ਹਾਲਾਂਕਿ ਹੁਣ ਤੀਆਂ ਦਾ ਤਿਉਹਾਰ ਮਨਾਉਣ ਦਾ ਰਿਵਾਜ਼ ਕਾਫੀ ਘਟ ਗਿਆ ਹੈ ।ਪੱਛਮੀ ਪ੍ਰਭਾਵ ਨੇ ਪਿੰਡਾਂ ਚੋਂ ਤੀਆਂ ਦੇ ਰੁੱਖ ਅਤੇ ਪਿੜ ਗਾਇਬ ਹੋ ਚੁੱਕ ਹੈ, ਪਰ ਪਹਿਲਾਂ ਪਿੰਡਾਂ 'ਚ ਇਸ ਤਿਉਹਾਰ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ , ਹਲਾਂਕਿ ਅਜੇ ਵੀ ਸੰਧਾਰਾ ਦੇਣ ਦੀ ਰਸਮ ਲਗਾਤਾਰ ਜਾਰੀ ਹੈ।
- PTC PUNJABI