ਸੁਰਜੀਤ ਪਾਤਰ ਜੀ ਦੇ ਪਰਿਵਾਰ ਨੂੰ ਇੱਕ ਹੋਰ ਵੱਡਾ ਸਦਮਾ, ਪਰਿਵਾਰ ਦੇ ਇਸ ਮੈਂਬਰ ਦਾ ਵੀ ਹੋਇਆ ਦਿਹਾਂਤ
Surjit Patar ji brother wife Died : ਪੰਜਾਬ ਦੇ ਮਸ਼ਹੂਰ ਕਵਿ ਤੇ ਲੇਖਕ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦਾ ਬੀਤੇ ਸ਼ਨੀਵਾਰ ਦਿਹਾਂਤ ਹੋ ਗਿਆ ਹੈ। ਅਜੇ ਉਨ੍ਹਾਂ ਦਾ ਪਰਿਵਾਰ ਪਾਤਰ ਸਾਹਬ ਦੇ ਦਿਹਾਂਤ ਦੇ ਗਮ ਤੋਂ ਬਾਹਰ ਨਹੀਂ ਆਇਆ ਕਿ ਉਨ੍ਹਾਂ ਨੂੰ ਇੱਕ ਹੋਰ ਵੱਡ ਸਦਮਾ ਲੱਗਿਆ ਹੈ। ਸੁਰਜੀਤ ਪਾਤਰ ਜੀ ਛੋਟੇ ਭਰਾ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਜੀ ਦੀ ਪਤਨੀ ਦਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ। ਉਹ ਬੀਤੇ ਦਿਨੀਂ ਕੈਨੇਡਾ ਤੋਂ ਦਿੱਲੀ ਵਿਖੇ ਆਪਣੀ ਕਿਡਨੀ ਦਾ ਇਲਾਜ ਕਰਵਾਉਣ ਆਏ ਸਨ।
ਬੀਤੇ ਦਿਨ ਸੁਰਜੀਤ ਪਾਤਰ ਜੀ ਦੀ ਭਰਜਾਈ ਦਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ। ਮਰਹੂਮ ਦਵਿੰਦਰ ਕੌਰ ਦੀਆਂ ਅੰਤਿਮ ਰਸਮਾਂ ਵੀ ਸੁਰਜੀਤ ਪਾਤਰ ਸਾਹਬ ਦੇ ਘਰ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਸੁਰਜੀਤ ਪਾਤਰ ਦੇ ਬੇਟੇ ਮਨਰਾਜ ਪਾਤਰ ਵੱਲੋਂ ਸਾਂਝੀ।
ਦੱਸ ਦਈਏ ਕਿ ਬੀਤੇ ਦਿਨੀਂ ਸੁਰਜੀਤ ਪਾਤਰ ਜੀ ਅੰਤਿਮ ਸੰਸਕਾਰ ਦੇ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਣੇ ਮਨੋਰੰਜਨ ਜਗਤ, ਸਿਆਸੀ ਜਗਤ ਤੇ ਸਾਹਿਤ ਜਗਤ ਦੇ ਕਈ ਨਾਮਵਾਰ ਲੋਕ ਪਹੁੰਚੇ। ਸਭ ਨੇ ਉੱਥ ਪਹੁੰਚ ਕੇ ਸੁਰਜੀਤ ਪਾਤਰ ਜੀ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਹੋਰ ਪੜ੍ਹੋ : ਸਿੰਮੀ ਚਾਹਲ ਨੇ ਆਪਣੀ ਫਿਲਮ ‘ਬੀਬੀ ਰਾਣੀ ਮੇਰੀ ਬੇਬੇ ਦਾ ਕੀਤਾ ਐਲਾਨ, ਮਾਵਾਂ ਨੂੰ ਸਮਰਪਿਤ ਹੈ ਇਹ ਫਿਲਮ
ਉੱਘੇ ਲੇਖਕ ਤੇ ਕਵੀ ਸੁਰਜੀਤ ਪਾਤਰ ਦਾ ਇਸ ਅਕਾਲ ਚਲਾਣੇ ਕਾਰਨ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਜੋ ਕਿ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਸੁਰਜੀਤ ਪਾਤਰ ਜੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਮਨੁੱਖੀ ਸੰਵੇਦਨਾਵਾਂ, ਕੁਦਰਤ ਪ੍ਰਤੀ ਪਿਆਰ ਅਤੇ ਸਮਾਜਿਕ ਮੁੱਦਿਆਂ ਨੂੰ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਪੰਜਾਬ ਦੀ ਮਿੱਟੀ ਦੀ ਮਿੱਠੀ ਮਹਿਕ ਅਤੇ ਪੰਜਾਬੀ ਲੋਕਾਂ ਦੀ ਜ਼ਿੰਦਗੀ ਦਾ ਸੱਚ ਉਸ ਦੀਆਂ ਕਵਿਤਾਵਾਂ ਵਿੱਚ ਝਲਕਦਾ ਸੀ।
- PTC PUNJABI