ਸੁਰਿੰਦਰ ਛਿੰਦਾ ਦਾ ਹੋਇਆ ਅੰਤਿਮ ਸਸਕਾਰ, ਧੀ ਅਤੇ ਪੁੱਤਰਾਂ ਨੇ ਨਮ ਅੱਖਾਂ ਨਾਲ ਦਿੱਤੀ ਪਿਤਾ ਨੂੰ ਅੰਤਿਮ ਵਿਦਾਈ
ਗਾਇਕ ਸੁਰਿੰਦਰ ਛਿੰਦਾ (Surinder Shinda) ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਗਾਇਕ ਸੁਰਿੰਦਰ ਛਿੰਦਾ ਨੂੰ ਅੰਤਿਮ ਵਿਦਾਈ ਦੇਣ ਦੇ ਮੌਕੇ ‘ਤੇ ਉਨ੍ਹਾਂ ਦੇ ਦੋਵੇਂ ਪੁੱਤਰ ਅਤੇ ਧੀ ਭੁੱਬਾਂ ਮਾਰ ਮਾਰ ਰੋਏ ਅਤੇ ਨਮ ਅੱਖਾਂ ਦੇ ਨਾਲ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਮੌਜੂਦ ਰਹੇ ਜਿਨ੍ਹਾਂ ਨੇ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੱਤੀ ।
ਹੋਰ ਪੜ੍ਹੋ : ਸੁਦੇਸ਼ ਕੁਮਾਰੀ ਨੂੰ ਹਸਪਤਾਲ ਚੋਂ ਮਿਲੀ ਛੁੱਟੀ, ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਹਸਪਤਾਲ ‘ਚ ਭਰਤੀ ਸੀ ਗਾਇਕਾ
ਬੀਤੇ ਦਿਨ ਪੁੱਤ ਆਇਆ ਸੀ ਵਿਦੇਸ਼ ਤੋਂ
ਦੱਸ ਦਈਏ ਕਿ ਬੁੱਧਵਾਰ ਦੀ ਸਵੇਰ ਨੂੰ ਸੁਰਿੰਦਰ ਛਿੰਦਾ ਨੇ ਆਖਰੀ ਸਾਹ ਲਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਧੀ ਅਤੇ ਪੁੱਤਰ ਦੇ ਆਉਣ ਦੀ ਉਡੀਕ ਕਰ ਰਿਹਾ ਸੀ । ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੱਜ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ ।
ਕਈ ਦਿਨਾਂ ਤੋਂ ਬੀਮਾਰ ਸਨ ਸੁਰਿੰਦਰ ਛਿੰਦਾ
ਸੁਰਿੰਦਰ ਛਿੰਦਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਇਲਾਜ ਦੌਰਾਨ ਉਨ੍ਹਾਂ ਦੀ ਮੌਤ ਦੀ ਅਫਵਾਹ ਵੀ ਫੈਲੀ ਪਰ ਸੁਰਿੰਦਰ ਛਿੰਦਾ ਦੇ ਪੁੱਤਰ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝਾ ਕਰ ਇਸ ਖਬਰ ਦਾ ਖੰਡਨ ਕੀਤਾ ਸੀ ।ਪਰ ਆਖਿਰਕਾਰ ਪੰਜਾਬੀ ਇੰਡਸਟਰੀ ਦਾ ਇਹ ਹੀਰਾ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਿਆ ।
- PTC PUNJABI