ਜਹਾਜ਼ ‘ਚ ਪਹਿਲੀ ਵਾਰ ਬੈਠੀ ਸੁਨੰਦਾ ਸ਼ਰਮਾ ਦੀ ਮੰਮੀ, ਇਸ ਤਰ੍ਹਾਂ ਗਾਇਕਾ ਨੇ ਮਾਂ ਨੂੰ ਕਰਵਾਈ ਜਹਾਜ਼ ਰਾਹੀਂ ਪਹਿਲੀ ਯਾਤਰਾ
ਸੁਨੰਦਾ ਸ਼ਰਮਾ (Sunanda Sharma) ਆਪਣੇ ਮਾਪਿਆਂ ਦੇ ਬਹੁਤ ਨਜ਼ਦੀਕ ਹੈ। ਉਹ ਅਕਸਰ ਆਪਣੇ ਪਿਤਾ ਬਾਰੇ ਗੱਲਬਾਤ ਕਰਦੀ ਹੋਈ ਭਾਵੁਕ ਹੋ ਜਾਂਦੀ ਹੈ। ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ । ਇਹ ਵੀਡੀਓ ਉਨ੍ਹਾਂ ਨੇ ਆਪਣੀ ਮਾਂ ਦੀ ਪਹਿਲੀ ਹਵਾਈ ਯਾਤਰਾ ਕਰਨ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਜ਼ਿੰਦਗੀ ‘ਚ ਪਹਿਲੀ ਵਾਰ ਜਹਾਜ਼ ‘ਚ ਬੈਠੀ ਹੈ ਮੇਰੀ ਪਿਆਰੀ ਸੁਮਨ ਅੰਮੀ।ਅੱਜ ਮੈਂ ਸਭ ਤੋਂ ਜ਼ਿਆਦਾ ਖੁਸ਼ ਆਂ।
ਹੋਰ ਪੜ੍ਹੋ : ਖੇਤਾਂ ‘ਚ ਝੋਨਾ ਲਗਾਉਂਦੀ ਨਜ਼ਰ ਆਈ ਕੌਰ ਬੀ, ਕਾਮਿਆਂ ਨਾਲ ਖੇਤਾਂ ‘ਚ ਮਿਹਨਤ ਕਰਦੇ ਵੇਖ ਫੈਨਸ ਵੀ ਹੋਏ ਖੁਸ਼, ਵੇਖੋ ਵੀਡੀਓ
ਮੈਂ ਬਸ ਟ੍ਰੇਨ ‘ਚ ਸਫ਼ਰ ਕਰਨ ਵਾਲੀ ਮਿਡਲ ਕਲਾਸ ਘਰ ਦੀ ਬੱਚੀ ਹਾਂ, ਪਰ ਸੁਫਨੇ ਸ਼ੁਰੂ ਤੋਂ ਹੀ ਮੈਂ ਵੱਡੇ ਰੱਖੇ ਨੇ ।ਅੱਜ ਇਸ ਲਾਇਕ ਕੀਤਾ ਮਾਲਕ ਨੇ ਕਿ ਅੱਜ ਮੇਰੀ ਅੰਮੀ ਮੇਰੇ ਨਾਲ ਜਹਾਜ਼ ਦਾ ਸਫਰ ਕਰ ਰਹੇ ਨੇ । ਮੇਰੇ ਲਈ ਇਹ ਸਭ ਤੋਂ ਸੋਹਣੇ ਪਲ ਨੇ ਜਦੋਂ ਮੈਂ ਆਪਣੇ ਮੰਮੀ ਨਾਲ ਗੁਜ਼ਾਰ ਰਹੀ ਹਾਂ।ਮੇਰੀ ਅਰਦਾਸ ਹੈ ਕਿ ਹਰ ਇੱਕ ਬੱਚਾ ਇਸ ਲਾਇਕ ਬਣੇ ਕਿ ਉਹ ਆਪਣੇ ਮਾਂ ਬਾਪ ਦੇ ਸੁਫ਼ਨੇ ਪੂਰੇ ਕਰ ਸਕੇ’।
ਸੁਨੰਦਾ ਸ਼ਰਮਾ ਨੇ ਜਿਉਂ ਹੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਫੈਨਸ ਨੇ ਵੀ ਹੱਲਾਸ਼ੇਰੀ ਦਿੱਤੀ ਅਤੇ ਹਰ ਕੋਈ ਸੁਨੰਦਾ ਸ਼ਰਮਾ ਦੀ ਤਾਰੀਫ ਕਰ ਰਿਹਾ ਹੈ। ਸੁਨੰਦਾ ਸ਼ਰਮਾ ਨੇ ਆਪਣੇ ਸੁਫ਼ਨੇ ਪੂਰੇ ਕਰਨ ਦੇ ਲਈ ਲੰਮਾ ਸੰਘਰਸ਼ ਕੀਤਾ ਅਤੇ ਜਦੋਂ ਇਹ ਸੁਫ਼ਨੇ ਪੂਰੇ ਹੋ ਜਾਂਦੇ ਹਨ ਤਾਂ ਇਸ ਦੀ ਖੁਸ਼ੀ ਕਿੰਨੀ ਜ਼ਿਆਦਾ ਹੁੰਦੀ ਹੈ।ਇਸ ਦਾ ਅੰਦਾਜ਼ਾ ਉਹੀ ਲਗਾ ਸਕਦਾ ਹੈ ਜਿਸ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲਦੀ ਹੈ।
- PTC PUNJABI