ਸੁਨੰਦਾ ਸ਼ਰਮਾ ਨੇ ਕਾਨਸ 'ਚ ਪਹੁੰਚਣ ਮਗਰੋਂ ਫੈਨਜ਼ ਦਾ ਕੀਤਾ ਧੰਨਵਾਦ, ਕਿਹਾ 'ਮੈਂ ਅੱਜ ਜੋ ਵੀ ਹਾਂ ਤੁਹਾਡੇ ਪਿਆਰ ਤੇ ਸੁਪੋਰਟ ਦੇ ਨਾਲ ਹਾਂ'
Sunanda Sharma Thanks to Fans : ਮਸ਼ਹੂਰ ਪੰਜਾਬੀ ਅਦਾਕਾਰਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ 2024 ਵਿੱਚ ਹਿੱਸਾ ਲੈਣ ਦੇ ਚੱਲਦੇ ਸੁਰਖੀਆਂ ਵਿੱਚ ਹੈ। ਸੁਨੰਦਾ ਸ਼ਰਮਾਂ ਦੀਆਂ ਕਾਨਸ ਲੁੱਕ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆਂ ਹੈ। ਹੁਣ ਗਾਇਕਾ ਨੇ ਆਪਣੇ ਫੈਨਜ਼ ਦਾ ਖਾਸ ਅੰਦਾਜ਼ ਵਿੱਚ ਧੰਨਵਾਦ ਕੀਤਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਸੁਨੰਦਾ ਸ਼ਰਮਾ ਕਾਨਸ ਫਿਲਮ ਫੈਸਟੀਵਲ 2024 ਵਿੱਚ ਹਿੱਸਾ ਲੈਣ ਪਹੁੰਚੀ ਸੀ। ਇਸ ਦੌਰਾਨ ਗਾਇਕਾ ਦੀ ਰੈੱਡ ਕਾਪਰੇਟ ਵਾਕ ਦੀਆਂ ਤਸਵੀਰਾਂ ਸੁਰਖੀਆਂ ਵਿੱਚ ਰਹੀਆਂ। ਸੁਨੰਦਾ ਸ਼ਰਮਾ ਦਾ ਕਾਨਸ ਡੈਬਿਊ ਦੇਸ਼-ਵਿਦੇਸ਼ ਦੀਆਂ ਖਬਰਾਂ ਵਿੱਚ ਛਾਇਆ ਰਿਹਾ ।
ਆਪਣੇ ਕਾਨਸ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਮਗਰੋਂ ਗਾਇਕਾ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ। ਸੁਨੰਦਾ ਨੇ ਹਾਲ ਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕਰਦਿਆਂ ਆਪਣੇ ਫੈਨਜ਼ ਤੇ ਚਾਹੁੰਣ ਵਾਲਿਆਂ ਨੂੰ ਤਹਿ ਦਿਲੋਂ ਧੰਨਵਾਦ ਦਿੱਤਾ ਹੈ।
ਗਾਇਕ ਨੇ ਆਪਣੀ ਇੰਸਟਾ ਸਟੋਰੀ ਵਿੱਚ ਲਿਖਿਆ, 'ਬਹੁਤ-ਬਹੁਤ ਪਿਆਰ ਤੁਹਾਨੂੰ ਸਭ ਨੂੰ, ਧੰਨਵਾਦ ਇੰਨਾਂ ਮਾਣ ਅਤੇ ਇੱਜ਼ਤ ਬਖਸ਼ਣ ਲਈ। ਸੱਚਮੁੱਚ ਮੇਰੇ ਕੋਲ ਸ਼ਬਦ ਮੁਕ ਗਏ ਨੇ, ਜਿਨ੍ਹਾਂ ਸੋਚਿਆ ਸੀ ਉਸ ਤੋਂ ਕਿਤੇ ਜ਼ਿਆਦਾ ਪਿਆਰ ਮਿਲ ਰਿਹਾ ਹੈ। ਮੈਂ ਅੱਜ ਜਿੱਥੇ ਵੀ ਹਾਂ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਦੇ ਸਦਕੇ ਹਾਂ ∞ ਦਿਲੋਂ ਪਿਆਰ ਤੇ ਸਤਿਕਾਰ ਤੁਹਾਡੇ ਲਈ। ❤'
ਦੱਸ ਦਈਏ ਕਿ ਗਾਇਕਾ ਨੇ ਇਸ ਤੋਂ ਪਹਿਲਾਂ ਆਪਣੇ ਕਾਨਸ ਡੈਬਿਊ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵੀ ਫੈਨਜ਼ ਲਈ ਇੱਕ ਖਾਸ ਨੋਟ ਲਿਖ ਕੇ ਧੰਨਵਾਦ ਦਿੱਤਾ ਸੀ। ਇਸ ਪੋਸਟ ਵਿੱਚ ਗਾਇਕਾ ਨੇ ਲਿਖਿਆ, 'ਫਤਿਹਗੜ੍ਹ ਚੂੜੀਆਂ to CANNES 🙏♾️, ਆਮ ਜੇ ਘਰ ਦੀ ਕੁੜੀ, ਸੁਫਨੇ ਇੰਨ੍ਹੇ ਖਾਸ ਕਦੋਂ ਤੋਂ ਲੈਣ ਲੱਗ ਪਈ ਪਤਾ ਈ ਨਹੀਂ ਲੱਗਿਆ 🤲🏻 ਤੁਸੀਂ ਮੈਨੂੰ ਹਮੇਸ਼ਾ ਪਿਆਰ ਤੇ ਇੱਜ਼ਤ ਬਖ਼ਸ਼ੀ ਹੈ। ਇਹ ਪੋਸਟ ਤੁਹਾਡੇ ਸਾਰਿਆਂ ਦੇ ਨਾਮ ।🙏😊♾️🧿 '
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ਦੌਰਾਨ ਨਿੱਕੇ ਫੈਨ ਨੂੰ ਗਿਫਟ ਕੀਤੀ ਆਪਣੀ ਜੈਕੇਟ, ਕਿਹਾ- ਬੱਚੇ ਰੱਬ ਦਾ ਰੂਪ
ਸੁਨੰਦਾ ਸ਼ਰਮਾ ਦਾ ਵਰਕ ਫਰੰਟ
ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਉਹ ਅਕਸਰ ਆਪਣੇ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹੀ ਹੈ। ਇਨ੍ਹਾਂ ‘ਚ ਬੁਲੇਟ, ਚੋਰੀ ਚੋਰੀ, ਸੈਂਡਲ ਸਣੇ ਕਈ ਗੀਤ ਸ਼ਾਮਿਲ ਹਨ । ਸੁਨੰਦਾ ਸ਼ਰਮਾ ਜਲਦ ਹੀ ਫਿਲਮ ‘ਬੀਬੀ ਰਜਨੀ’ ‘ਚ ਨਜ਼ਰ ਆਉਣ ਵਾਲੀ ਹੈ । ਇਸ ਫਿਲਮ ਦੀ ਫਰਸਟ ਲੁੱਕ ਬੀਤੇ ਦਿਨੀਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਸੀ ।
- PTC PUNJABI