ਸੁਨੰਦਾ ਸ਼ਰਮਾ ਨੇ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਮਾਂ ਦੀ ਹਰ ਰੀਝ ਕਰਨੀ ਹੈ ਪੂਰੀ’
ਸੁਨੰਦਾ ਸ਼ਰਮਾ (Sunanda Sharma)ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।ਗਾਇਕਾ ਨੇ ਲਿਖਿਆ ‘ਬਸ ਏਥੇ ਹੀ ਸਕੂਲ ਆ ਸਾਰਾ, ਤੇ ਰੌਲਾ ਸਾਰਾ ਸਕੂਨ ਦਾ ਹੀ ਹੈ ਜ਼ਿੰਦਗੀ ‘ਚ।ਮੇਰੀਆਂ ਤਮਾਮ ਖਾਹਿਸ਼ਾਂ ਵਿੱਚੋਂ ਇੱਕ ਸਭ ਤੋਂ ਸੋਹਣੀ ਖਾਹਿਸ਼ ਇਹ ਸੀ ਕਿ ਮੈਂ ਆਪਣੇ ਮਾਪਿਆਂ ਨੂੰ ਇੱਕ ਚੰਗੀ ਜ਼ਿੰਦਗੀ ਦੇਣਾ ਚਾਹੁੰਦੀ ਸੀ ਤੇ ਅਕਾਲ ਪੁਰਖ ਨੇ ਮੇਰੀ ਇਹ ਖਾਹਿਸ਼ ਪੂਰੀ ਕੀਤੀ ਏ।
ਹੋਰ ਪੜ੍ਹੋ : ਕੈਂਸਰ ਦੀ ਬਿਮਾਰੀ ਤੋਂ ਉੱਭਰ ਰਹੇ ਨਵਜੋਤ ਸਿੱਧੂ ਦੀ ਪਤਨੀ, ਪਰਿਵਾਰ ਦੇ ਨਾਲ ਘੁੰਮਣ ਨਿਕਲੇ, ਤਸਵੀਰਾਂ ਕੀਤੀਆਂ ਸਾਂਝੀਆਂ
ਮੈਂ ਆਪਣੇ ਪਿਤਾ ਲਈ ਤਾਂ ਬਹੁਤਾ ਕੁਝ ਨਹੀਂ ਕਰ ਪਾਈ। ਪਰ ਆਪਣੀ ਅੰਮੀ ਦੀ ਹਰ ਖਾਹਿਸ਼ ਪੂਰਾ ਕਰਾਂਗੀ। ਕਰਮਾਂ ਵਾਲੀ ਆਂ ਜੋ ਇਹ ਸਕੂਨ ਮੇਰੇ ਹਿੱਸੇ ਆਇਆ’।ਸੁਨੰਦਾ ਸ਼ਰਮਾ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।
ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਜਿਸ ‘ਚ ਬੁਲੈਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਸੈਂਡਲ, ਬਾਰਿਸ਼ ਕੀ ਜਾਏ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਸੂਚੀ ‘ਚ ਸ਼ਾਮਿਲ ਹਨ ।
- PTC PUNJABI