ਸੁਨੰਦਾ ਸ਼ਰਮਾ ਨੇ ਨਸੀਬੋ ਲਾਲ ਨੂੰ ਸੁਣਾਇਆ ਗੀਤ, ਕਿਹਾ ‘ਪਤਾ ਨਹੀਂ ਕਿੱਥੋਂ ਹਿੰਮਤ ਆ ਗਈ ਨਸੀਬੋ ਲਾਲ ਸਾਹਮਣੇ ਗਾਉਣ ਦੀ’
ਸੁਨੰਦਾ ਸ਼ਰਮਾ ਨੇ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨਸੀਬੋ ਲਾਲ ਦੇ ਸਾਹਮਣੇ ਗੀਤ ਗਾ ਕੇ ਸੁਣਾਇਆ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਗਾਇਕਾ ਨੇ ਨਸੀਬੋ ਲਾਲ ਨੂੰ ਟੈਗ ਕਰਦੇ ਹੋਏ ਲਿਖਿਆ ‘ਪਤਾ ਨਹੀਂ ਕਿੱਥੋਂ ਹਿੰਮਤ ਆਈ ਮੇਰੇ ‘ਚ ਨਸੀਬੋ ਲਾਲ ਜੀ ਦੇ ਸਾਹਮਣੇ ਗਾਉਣ ਦੀ। ਗਲਤੀਆਂ ਵੱਡੀਆਂ ਕਰਨ ਲੱਗ ਗਈ ਆਂ ਹੁਣ ਮੈਂ’। ਸੁਨੰਦਾ ਸ਼ਰਮਾ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨੀਂ ਗਾਇਕਾ ਨਸੀਬੋ ਲਾਲ ਦੀ ਸਟੇਜ ‘ਤੇ ਵੀ ਉਨ੍ਹਾਂ ਨਾਲ ਨੱਚਦੀ ਹੋਈ ਨਜ਼ਰ ਆਈ ਸੀ ।
ਹੋਰ ਪੜ੍ਹੋ : ਸਿੱਪੀ ਗਿੱਲ ਆਪਣੇ ਬੇਟੇ ਦੇ ਨਾਲ ਖੇਤਾਂ ‘ਚ ਮਸਤੀ ਕਰਦੇ ਦਿਖੇ, ਵੇਖੋ ਵੀਡੀਓ
ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੁਨੰਦਾ ਸ਼ਰਮਾ ਦੇ ਇੱਕ ਵਾਇਰਲ ਵੀਡੀਓ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ ।
ਸੁਨੰਦਾ ਸ਼ਰਮਾ ਜਿੱਥੇ ਗਾਇਕੀ ਦਾ ਸ਼ੌਂਕ ਰੱਖਦੀ ਹੈ, ਉੱਥੇ ਹੀ ਉਹ ਕਿਚਨ ‘ਚ ਵੀ ਹੱਥ ਅਜ਼ਮਾਉਂਦੀ ਹੋਈ ਦਿਖਾਈ ਦਿੰਦੀ ਹੈ।ਉਸ ਨੂੰ ਨਵੀਆਂ ਨਵੀਆਂ ਡਿਸ਼ੇਜ਼ ਬਨਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਇਸ ਤੋਂ ਇਲਾਵਾ ਉਹ ਸ਼ੇਅਰੋ ਸ਼ਾਇਰੀ ਵੀ ਕਰਦੀ ਨਜ਼ਰ ਆਉਂਦੀ ਹੈ।
- PTC PUNJABI