ਆਪਣੇ ਸਾਹਮਣੇ ਵਿਆਹ ਹੁੰਦਾ ਵੇਖ ਰੋ ਪਈ ਸੁਨੰਦਾ ਸ਼ਰਮਾ,ਕਿਹਾ ‘ਰੱਬਾ ਸਾਡੀ ਵਾਰੀ ਕਦੋਂ ਆਊਗੀ’

Reported by: PTC Punjabi Desk | Edited by: Shaminder  |  March 16th 2024 06:00 PM |  Updated: March 16th 2024 06:00 PM

ਆਪਣੇ ਸਾਹਮਣੇ ਵਿਆਹ ਹੁੰਦਾ ਵੇਖ ਰੋ ਪਈ ਸੁਨੰਦਾ ਸ਼ਰਮਾ,ਕਿਹਾ ‘ਰੱਬਾ ਸਾਡੀ ਵਾਰੀ ਕਦੋਂ ਆਊਗੀ’

ਵਿਆਹ ਹਰ ਕੁੜੀ ਦਾ ਸੁਫ਼ਨਾ ਹੁੰਦਾ ਹੈ ਅਤੇ ਇਸ ਦੇ ਲਈ ਉਹ ਕਈ ਸੁਫ਼ਨੇ ਆਪਣੇ ਦਿਲ ‘ਚ ਸੰਜੋਈ ਰੱਖਦੀ ਹੈ । ਵਿਆਹ ਦਾ ਲੱਡੂ ਜੋ ਖਾਂਦਾ ਹੈ ਉਹ ਵੀ ਪਛਤਾਉਂਦਾ ਹੈ ਅਤੇ ਜੋ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੈ । ਹੁਣ ਸੁਨੰਦਾ ਸ਼ਰਮਾ ਨੂੰ ਹੀ ਲੈ ਲਓ । ਉਹ ਵੀ ਲੋਕਾਂ ਦੇ ਵਿਆਹ ਵੇਖ ਵੇਖ ਕੇ ਥੱਕ ਤੇ ਅੱਕ ਚੁੱਕੀ ਹੈ । ਉਹ ਰੱਬ ਅੱਗੇ ਇਹੀ ਅਰਜ਼ੋਈਆਂ ਕਰ ਰਹੀ ਹੈ ਕਿ ਰੱਬਾ ਸਾਡੀ ਵਾਰੀ ਕਦੋਂ ਆਏਗੀ । ਜੀ ਹਾਂ ਲੱਗਦਾ ਸੁਨੰਦਾ ਸ਼ਰਮਾ (Sunanda Sharma) ਵੀ ਆਪਣੇ ਵਿਆਹ ਨੂੰ ਲੈ ਕੇ ਬਹੁਤ ਹੀ ਉਤਾਵਲੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video Viral) ਸਾਂਝਾ ਕੀਤਾ ਹੈ । ਜਿਸ ‘ਚ ਉਹ ਇੱਕ ਪੈਲੇਸ ਦੀ ਛੱਤ ‘ਤੇ ਚੜ੍ਹੀ ਹੋਈ ਹੈ ਅਤੇ ਵਿਆਹ ਹੁੰਦੇ ਵੇਖ ਰਹੀ ਹੈ । 

Sunanda sharma in Vaishno Devi Darbar.jpg

ਹੋਰ ਪੜ੍ਹੋ : ਫ਼ਿਲਮ ‘ਸ਼ਾਇਰ’ ਦਾ ਗੀਤ ‘ਫੁੱਲ ਤੇ ਖੁਸ਼ਬੂ’ਰਿਲੀਜ਼, ਫੈਨਸ ਨੂੰ ਪਸੰਦ ਆਇਆ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦਾ ਅੰਦਾਜ਼

ਸਾਹਮਣੇ ਹੀ ਲਾੜਾ ਲਾੜੀ ਸਟੇਜ ‘ਤੇ ਬੈਠੇ ਹੋਏ ਹਨ ਜਿਸ ਨੂੰ ਵੇਖ ਕੇ ਸੁਨੰਦਾ ਸ਼ਰਮਾ ਝੁਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਸਾਡੀ ਵਾਰੀ ਕਦੋਂ ਆਊਗੀ। ਸਾਡਾ ਕਾਲਜਾ ਮੱਚਿਆ ਪਿਆ ਲੋਕਾਂ ਦੇ ਵਿਆਹ ਵੇਖ ਵੇਖ ਕੇ’। 

Sunanda Sharma Boating.jpgਫੈਨਸ ਨੇ ਦਿੱਤੇ ਰਿਐਕਸ਼ਨ 

ਸੁਨੰਦਾ ਸ਼ਰਮਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਵੇਖ ਕੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇੱਕ ਨੇ ਲਿਖਿਆ ‘ਏਨੀ ਕਾਹਲੀ ਕਿਸ ਗੱਲ ਦੀ ਏ ਮੈਡਮ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਯੇ ਤੋ ਹਸਨੇ ਕੀ ਬਾਤ ਹੈ’।ਇੱਕ ਹੋਰ ਨੇ ਹਾਸੇ ਵਾਲਾ ਇਮੋਜੀ ਪੋਸਟ ਕਰਦੇ ਹੋਏ ਲਿਖਿਆ ‘ਹਾਹਾ ਕਿਰਪਾ ਕਰਕੇ ਨਾ ਰੋਵੋ,ਤੁਹਾਡੀ ਵੀ ਸ਼ਾਦੀ ਜਲਦੀ ਹੀ ਹੋਵੇਗੀ'। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਦਿੱਤੇ ਹਨ।  

Sunanda Sharma birthday.jpgਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਸੈਂਡਲ, ਚੋਰੀ ਚੋਰੀ ਤੱਕਣਾ ਪਿਆ, ਬਾਰਿਸ਼ ਕੀ ਜਾਏ,ਚੰਡੀਗੜ੍ਹ ਕਾ ਛੋਕਰਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਸੁਨੰਦਾ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਉੱਥੇ ਹੀ ਅਦਾਕਾਰੀ ਵੀ ਕਈ ਫ਼ਿਲਮਾਂ ‘ਚ ਕਰ ਚੁੱਕੇ ਹਨ। ਜਲਦ ਹੀ ਉਹ ਫ਼ਿਲਮ ‘ਬੀਬੀ ਰਜਨੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network