ਸੁਖਸ਼ਿੰਦਰ ਸ਼ਿੰਦਾ ਪਹੁੰਚੇ ਆਪਣੇ ਪਿੰਡ,ਖੇਤਾਂ ‘ਚ ਆਏ ਨਜ਼ਰ ਕਿਹਾ ‘ਆਪਣਾ ਪਿੰਡ ਤਾਂ ਆਪਣਾ ਹੀ ਹੁੰਦਾ’
ਘਰ ਇੱਕ ਇੱਟਾਂ ਪੱਥਰਾਂ ਦਾ ਬਣਾਇਆ ਮਕਾਨ ਹੀ ਨਹੀਂ ਹੁੰਦਾ । ਇਸ ‘ਚ ਇਨਸਾਨ ਦੀਆਂ ਸੱਧਰਾਂ ਪਲਦੀਆਂ ਨੇ । ਬਚਪਨ ਅਤੇ ਜਵਾਨੀ ਜਿਸ ਘਰ ‘ਚ ਗੁਜ਼ਾਰੀ ਹੋਵੇ । ਉਹ ਕਦੇ ਭੁਲਾਇਆਂ ਵੀ ਨਹੀਂ ਭੁੱਲਦਾ । ਦੁਨੀਆ ਦੇ ਕਿਸੇ ਵੀ ਕੋਨੇ ‘ਚ ਇਨਸਾਨ ਕਿਉਂ ਨਾ ਚਲਿਆ ਜਾਵੇ । ਵਿਦੇਸ਼ ‘ਚ ਦੁਨੀਆ ਦੀ ਹਰ ਐਸ਼ੋ ਆਰਾਮ ਕਿਉਂ ਨਾ ਇਨਸਾਨ ਨੂੰ ਮਿਲ ਜਾਵੇ ।
ਪਰ ਜੋ ਸੁੱਖ ਅਤੇ ਸਕੂਨ ਉਸ ਨੂੰ ਆਪਣੇ ਜੱਦੀ ਘਰ ‘ਚ ਆ ਕੇ ਮਿਲਦਾ ਹੈ । ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਹਾਸਲ ਨਹੀਂ ਹੁੰਦਾ । ਸੁਖਸ਼ਿੰਦਰ ਸ਼ਿੰਦਾ ਵੀ ਇਨ੍ਹੀਂ ਦਿਨੀਂ ਆਪਣੇ ਪਿੰਡ ਆਏ ਹੋਏ ਹਨ ।
ਉਨ੍ਹਾਂ ਨੇ ਆਪਣੇ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਹ ਆਪਣੇ ਚਾਚੇ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਗਾਇਕ ਕਹਿ ਰਹੇ ਹਨ ਕਿ ‘ਆਪਣੇ ਪਿੰਡ ਦਾ ਨਜ਼ਾਰਾ ਆਪਣੇ ਪਿੰਡ ਦਾ ਹੀ ਹੁੰਦਾ ਹੈ’।
ਰੋਜ਼ੀ ਰੋਟੀ ਵਾਸਤੇ ਬਾਹਰ ਜਾਣਾ ਜ਼ਰੂਰੀ ਪਰ ਪਿਛੋਕੜ ਨਾ ਭੁੱਲੋ
ਸੁਖਸ਼ਿੰਦਰ ਸ਼ਿੰਦਾ ਇਸ ਵੀਡੀਓ ‘ਚ ਸੁਖਸ਼ਿੰਦਰ ਸ਼ਿੰਦਾ ਕਹਿ ਰਹੇ ਹਨ ਕਿ ਵਿਦੇਸ਼ ਜਾਣਾ ਪੈਂਦਾ ਹੈ ਰੋਜ਼ੀ ਰੋਟੀ ਦੇ ਲਈ । ਪਰ ਕਦੇ ਵੀ ਆਪਣਾ ਪਿਛੋਕੜ ਕਿਸੇ ਵੀ ਇਨਸਾਨ ਨੂੰ ਨਹੀਂ ਭੁੱਲਣਾ ਚਾਹੀਦਾ । ਇਸ ਦੇ ਨਾਲ ਹੀ ਆਪਣੇ ਵੱਡੇ ਬਜ਼ੁਰਗਾਂ ਨੂੰ ਅਤੇ ਆਪਣੇ ਪਿਛੋਕੜ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ।
- PTC PUNJABI