ਪੰਜਾਬ ਦੇ ਸਰਕਾਰੀ ਸਕੂਲ ‘ਚ ਸਿੱਖ ਧਰਮ ਨਾਲ ਬੱਚਿਆਂ ਨੂੰ ਜੋੜਨ ਦੇ ਲਈ ਕਰਵਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ
ਬੱਚਿਆਂ ਨੂੰ ਧਰਮ ਅਤੇ ਸਿੱਖੀ (Religion) ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ (Video) ਵਿਖਾਉਣ ਜਾ ਰਹੇ ਹਨ ਜਿਸ ‘ਚ ਇੱਕ ਸਰਕਾਰੀ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਸਕੂਲ ਦੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ । ਸਕੂਲ ‘ਚ ਸੁਖਮਨੀ ਸਾਹਿਬ (Sukhmani Sahib Path) ਦਾ ਪਾਠ ਸਕੂਲ ‘ਚ ਕਰਵਾਇਆ ਗਿਆ ਹੈ । ਇਸ ਦੇ ਨਾਲ ਹੀ ਸਕੂਲ ‘ਚ ਸਿੱਖ ਇਤਿਹਾਸ ਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਗਿਆ ।
ਹੋਰ ਪੜ੍ਹੋ : ਅਮਰਿੰਦਰ ਗਿੱਲ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ, ਵੇਖੋ ਵੀਡੀਓ
ਸਿੱਖ ਇਤਿਹਾਸ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿੱਥੇ ਦਸਮ ਪਾਤਸ਼ਾਹ ਨੇ ਦੇਸ਼, ਕੌਮ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ । ਉੱਥੇ ਹੀ ਜ਼ਬਰ ਜ਼ੁਲਮ ਦੇ ਖਾਤਮੇ ਦੇ ਲਈ ਵੀ ਆਵਾਜ਼ ਬੁਲੰਦ ਕੀਤੀ ਸੀ ।
ਜਿਸ ਤਰ੍ਹਾਂ ਦੇ ਆਧੁਨਿਕੀਕਰਨ ਦੇ ਵੱਲ ਅਸੀਂ ਵਧ ਰਹੇ ਹਾਂ ਅਤੇ ਇੰਟਰਨੈੱਟ ਦੇ ਇਸ ਦੌਰ ‘ਚ ਅਸੀਂ ਪੱਛਮੀ ਸੱਭਿਅਤਾ ਨੂੰ ਅਪਣਾ ਰਹੇ ਹਾਂ । ਆਪਣੇ ਧਰਮ ਅਤੇ ਵਿਰਸੇ ਦੇ ਨਾਲੋਂ ਟੁੱਟਦੇ ਜਾ ਰਹੇ ਹਾਂ । ਕਈ ਵਿਦੇਸ਼ੀ ਤਿਉਹਾਰ ਵੀ ਅਸੀਂ ਮਨਾਉਣ ਲੱਗ ਪਏ ਹਾਂ ਅਤੇ ਆਪਣੇ ਵਿਰਸੇ ਨੂੰ ਵਿਸਾਰਦੇ ਜਾ ਰਹੇ ਹਾਂ। ਅਜਿਹੇ ‘ਚ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਇਸ ਸਕੂਲ ‘ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਚੁੱਕਿਆ ਗਿਆ ਇਹ ਕਦਮ ਕਾਬਿਲੇਤਾਰੀਫ ਹੈ।
ਸੋਸ਼ਲ ਮੀਡੀਆ ‘ਤੇ ਇਸ ਸਕੂਲ ਦੀ ਖੂਬ ਤਾਰੀਫ ਹੋ ਰਹੀ ਹੈ ਅਤੇ ਇਸ ਤਰ੍ਹਾਂ ਦੇ ਕਦਮ ਚੁੱਕਣ ਦੇ ਲਈ ਹੋਰਨਾਂ ਸਕੂਲਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਪਿੰਡ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਦੇ ਨਾਲ ਸਾਰੇ ਪਿੰਡ ‘ਚ ਸਪੀਕਰ ਲਗਾਏ ਗਏ ਸਨ ਤਾਂ ਕਿ ਲੋਕ ਹਰ ਵੇਲੇ ਗੁਰਬਾਣੀ ਦੇ ਨਾਲ ਜੁੜੇ ਰਹਿਣ । ਇਨ੍ਹਾਂ ਸਪੀਕਰਾਂ ਦੇ ਜ਼ਰੀਏ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹੇ। ਇਸ ਤਰ੍ਹਾਂ ਦੇ ਉਪਰਾਲੇ ਅੱਜ ਸਮਾਜ ਦੀ ਜ਼ਰੂਰਤ ਵੀ ਹੈ। ਕਿਉਂਕਿ ਕੁਰੀਤੀਆਂ ਤੋਂ ਬਚਣ ਦੇ ਲਈ ਧਰਮ ਰੂਪੀ ਵਾੜ ਦੀ ਅੱਜ ਹਰ ਕਿਸੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਤਾਂ ਕਿ ਬਦੀਆਂ ਅਤੇ ਬੁਰੇ ਕਰਮਾਂ ਤੋਂ ਮਨੁੱਖ ਬਚਿਆ ਰਹੇ।
-