ਗਾਇਕਾ ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਦਿੱਤੀ ਮਕਬੂਲ ਗਾਇਕ ਸੁਰਿੰਦਰ ਸ਼ਿੰਦਾ ਨੂੰ ਅੰਤਿਮ ਵਿਦਾਈ, ਵੀਡੀਓ ਵੇਖ ਕੇ ਹੋ ਜਾਵੋਗੇ ਭਾਵੁਕ
Sudesh Kumari pay tribute to Surinder Shinda:ਪੰਜਾਬੀ ਦੀ ਮਸ਼ਹੂਰ ਗਾਇਕਾ ਸੁਦੇਸ਼ ਕੁਮਾਰੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਲੰਬੇ ਸਮੇਂ ਤੋਂ ਸੰਗੀਤ ਜਗਤ ਵਿੱਚ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਆ ਰਹੀ ਹੈ। ਸੁਦੇਸ਼ ਕੁਮਾਰੀ ਹਾਲ ਹੀ ਵਿੱਚ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਾਠ ਦੇ ਭੋਗ ਵਿੱਚ ਸ਼ਾਮਿਲ ਹੋਈ।
ਦੱਸ ਦੇਈਏ ਕਿ ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਕਈ ਮਸ਼ਹੂਰ ਸਿਤਾਰੇ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ ਭੇਂਟ ਕਰ ਪੁੱਜੇ। ਸੁਦੇਸ਼ ਕੁਮਾਰੀ ਨੇ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ , ਜਿਸ ਦੀ ਵੀਡੀਓ ਵੇਖ ਹਰ ਕੋਈ ਭਾਵੁਕ ਹੋ ਗਿਆ।
ਸੁਦੇਸ਼ ਕੁਮਾਰੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਲਿਖਿਆ, ਪੰਜਾਬੀ ਸੰਗੀਤ ਇੰਡਸਟਰੀ ਦੇ ਬੇਤਾਜ਼ ਬਾਦਸ਼ਾਹ, ਸਦੀ ਦੇ ਮਹਾਨ ਗਾਇਕ, ਮੇਰੇ ਵੱਡੇ ਵੀਰ, ਸਵਰਗੀ ਲੋਕ ਗਾਇਕ ਸੁਰਿੰਦਰ ਛਿੰਦਾ ਜੀ ਦੇ ਲੁਧਿਆਣਾ ਵਿਖੇ ਸਰਧਾਂਜਲੀ ਸਮਾਗਮ ਦੌਰਾਨ, ਸਰਧਾਂਜਲੀ ਭੇਟ ਕਰਦੇ ਹੋਏ।
ਸੁਦੇਸ਼ ਕੁਮਾਰੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿਵੇਂ ਨਮ ਅੱਖਾਂ ਨਾਲ ਸੁਦੇਸ਼ ਕੁਮਾਰੀ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਂਟ ਕਰ ਰਹੀ ਹੈ।
ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਸੁਦੇਸ਼ ਕੁਮਾਰੀ ਹਸਪਤਾਲ ਵਿੱਚੋਂ ਡਿਲਚਾਰਜ ਹੋਈ ਹੈ। ਉਨ੍ਹਾਂ ਆਪਣੀ ਸਿਹਤ ਸਬੰਧੀ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਫੈਨਜ਼ ਦਾ ਧੰਨਵਾਦ ਕੀਤਾ।
- PTC PUNJABI