ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਅਦਾਕਾਰਾ ਸੋਨੀਆ ਮਾਨ, ਵੇਖੋ ਤਸਵੀਰਾਂ

Reported by: PTC Punjabi Desk | Edited by: Pushp Raj  |  March 01st 2024 11:39 AM |  Updated: March 01st 2024 11:39 AM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਅਦਾਕਾਰਾ ਸੋਨੀਆ ਮਾਨ, ਵੇਖੋ ਤਸਵੀਰਾਂ

Sonia Mann visits Golden Temple Amritsar: ਮਸ਼ਹੂਰ ਪੰਜਾਬੀ ਅਦਾਕਾਰਾ ਸੋਨੀਆ ਮਾਨ (Sonia Mann) ਇਨ੍ਹੀਂ ਕਿਸਾਨੀ ਸੰਘਰਸ਼ ਮੋਰਚੇ  (Farmers Protest) ਦਾ ਹਿੱਸਾ ਬਣ ਕੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੀ ਹੈ। ਇਸ ਦੇ ਚੱਲਦੇ ਅਦਾਕਾਰਾ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਸੋਨੀਆ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੋਨੀਆ ਮਾਨ  

ਸੋਨੀਆ ਮਾਨ ਹਾਲ ਹੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਸਮਰਥਨ ਦੇਣ ਲਈ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੀ। ਇਸ ਦੌਰਾਨ ਸੋਨੀਆ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar) ਵਿਖੇ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਸਰਬੱਤ ਦੇ ਭਲੇ ਤੇ ਕਿਸਾਨਾਂ ਦੇ ਲਈ ਅਰਦਾਸ ਕੀਤੀ। ਇਸ ਮੌਕੇ ਅਦਾਕਾਰਾ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ। 

ਅਦਾਕਾਰਾ ਨੇ ਆਪਣੇ ਅੰਮ੍ਰਿਤਸਰ ਦੌਰੇ ਦੀਆਂ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਸਤਿਨਾਮ ਸ੍ਰੀ ਵਾਹਿਗੁਰੂ'। ਸੋਨੀਆ ਮਾਨ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪਵਿੱਤਰ ਸਰੋਵਰ ਦੇ ਕੋਲ ਬੈਠ ਕੇ ਪਾਠ ਕਰ ਰਹੀ ਹੈ ਤੇ ਸਰਬੱਤ ਦੇ ਭਲੇ ਲਈ ਖੈਰ ਮੰਗ ਰਹੀ ਹੈ। 

ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਨਜ਼ਰ ਆਈ ਸੋਨੀਆ ਮਾਨ

ਦੱਸ ਦਈਏ ਕਿ ਬੀਤੇ ਦਿਨੀਂ ਸੋਨੀਆ ਮਾਨ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਖਨੌਰ ਬਾਰਡਰ ਵਿਖੇ ਪਹੁੰਚੀ ਸੀ, ਜਿੱਥੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣ ਦੇ ਚੱਲਦੇ ਅਦਾਕਾਰਾ ਦੀ ਤਬੀਅਤ ਖ਼ਰਾਬ ਹੋ ਗਈ ਤੇ ਇਸ ਦੇ ਬਾਵਜੂਦ ਉਹ ਮੋਰਚੇ ਉੱਤੇ ਡੱਟੀ ਰਹੀ। 

 

ਸੋਨੀਆ ਮਾਨ ਨੇ ਕਿਉਂ ਦਿੱਤਾ ਅਸਤੀਫਾ 

ਹਾਲ ਹੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਗਾ ਕਲਾਂ ਦੀ ਜੰਮਪਲ ਫਿਲਮੀ ਅਦਾਕਾਰਾ ਤੇ ਕਿਸਾਨ ਮੋਰਚੇ  (Farmers Protest) ਦਾ ਅਹਿਮ ਹਿੱਸਾ ਰਹੀ ਅਤੇ ਸੋਨੀਆ ਮਾਨ ਨੇ ਹਾਲ ਜਾਟ ਮਹਾਂ ਸਭਾ ਇਸਤਰੀ ਯੂਥ ਵਿੰਗ ਪੰਜਾਬ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 

ਹੋਰ ਪੜ੍ਹੋ: ਤਾਪਸੀ ਪੰਨੂ ਨੇ ਵਿਆਹ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ  

ਇਸ ਅਸਤੀਫੇ ਸਬੰਧੀ ਜਾਣਕਾਰੀ ਦਿੰਦਿਆਂ ਸੋਨੀਆ ਮਾਨ ਨੇ ਦੱਸਿਆ ਕਿ ਮੈਂ ਮਹਾਂ ਸਭਾ ਨੂੰ ਹਰਿਆਣਾ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਘੋਲ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ, ਪਰ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹਨ ਤੇ ਇਸ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਸ ਲਈ ਮੈਂ ਅਸਤੀਫਾ ਦੇ ਦਿੱਤਾ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network