ਸੋਨਮ ਬਾਜਵਾ ਨੇ ਆਪਣੇ ਬਾਬੂ ਜੀ ਨੂੰ ਆਪਣੇ ਪਿਆਰ ਬਾਰੇ ਦੱਸਿਆ ਤਾਂ ਬਾਬੂ ਦਾ ਕੀ ਸੀ ਰਿਐਕਸ਼ਨ, ਵੇਖੋ ਵੀਡੀਓ
ਸੋਨਮ ਬਾਜਵਾ (Sonam Bajwa) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜੋ ਕਿਸੇ ਸ਼ੋਅ ਦਾ ਹੈ। ਇਸ ਵੀਡੀਓ ‘ਚ ਮਾਸਟਰ ਸਲੀਮ ਤੇ ਜੀ ਖ਼ਾਨ ਨਜ਼ਰ ਆ ਰਹੇ ਹਨ । ਵੀਡੀਓ ‘ਚ ਮਾਸਟਰ ਸਲੀਮ ਨੂੰ ਸੋਨਮ ਬਾਜਵਾ ਕਹਿੰਦੀ ਹੈ ਕਿ ਉਹ ਜੀ ਖ਼ਾਨ ਨੂੰ ਪਿਆਰ ਕਰਦੀ ਹੈ। ਜਿਸ ‘ਤੇ ਸਲੀਮ ਕਹਿੰਦੇ ਹਨ ਕਿ ਸਿਮਰਨ ਤੂੰ ਆਪਣੇ ਪਿਉ ਦੀ ਇੱਜ਼ਤ ਇਸ ਬੰਦੇ ਦੇ ਪੈਰਾਂ ‘ਚ ਰੁਲਾ ਰਹੀ ਏਂ । ਜਿਸ ‘ਤੇ ਸੋਨਮ ਬਾਜਵਾ ਕਹਿੰਦੀ ਹੈ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ।
ਹੋਰ ਪੜ੍ਹੋ : ਜੀ ਖ਼ਾਨ ਨੇ ਖਰੀਦੀ ਨਵੀਂ ਕਾਰ, ਪਿਤਾ ਨੂੰ ਸੌਂਪੀ ਕਾਰ ਦੀ ਚਾਬੀ, ਫੈਨਸ ਦੇ ਰਹੇ ਵਧਾਈ
ਜਿਸ ‘ਤੇ ਮਾਸਟਰ ਸਲੀਮ ਕਹਿੰਦੇ ਹਨ ਕਿ ਤੈਨੂੰ ਹੋਰ ਕੋਈ ਨਹੀਂ ਮਿਲਿਆ । ਜਿਸ ‘ਤੇ ਸੋਨਮ ਕਹਿੰਦੀ ਹੈ ਮੈਂ ਉਸ ਨੂੰ ਪਿਆਰ ਕਰਦੀ ਹਾਂ। ਇਸ ਤੋਂ ਬਾਅਦ ਮੁੜ ਤੋਂ ਮਾਸਟਰ ਸਲੀਮ ਕਹਿੰਦੇ ਹਨ ਕੁੜੀਏ ਤੂੰ ਸੋਹਣੀ ਹੋਣ ਦੇ ਨਾਲ-ਨਾਲ ਅੰਨੀ ਵੀ ਹੋ ਗਈ ਏਂ’। ਜਿਸ ‘ਤੇ ਜੀ ਖ਼ਾਨ ਖਿੜਖਿੜਾ ਕੇ ਹੱਸ ਪੈਂਦੇ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਦਿੱਤੇ ਜਾ ਰਹੇ ਹਨ।
ਜੀ ਖ਼ਾਨ ਸੋਨਮ ਬਾਜਵਾ ਨੂੰ ਕਰਦੇ ਹਨ ਪਸੰਦ
ਦੱਸ ਦਈਏ ਕਿ ਗਾਇਕ ਜੀ ਖ਼ਾਨ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ‘ਚ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸੋਨਮ ਬਾਜਵਾ ਨੂੰ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਵਧੀਆ ਲੱਗਦੀ ਹੈ। ਇਹ ਵੀਡੀਓ ਵੀ ਕਿਸੇ ਸ਼ੋਅ ਦਾ ਹੈ ਜਿਸ ਨੂੰ ਸੋਨਮ ਬਾਜਵਾ ਹੀ ਹੋਸਟ ਕਰ ਰਹੀ ਸੀ।
- PTC PUNJABI