ਸੋਨਮ ਬਾਜਵਾ ਨੇ ਸਾਂਝਾ ਕੀਤਾ ਫਿਲਮ 'ਕੁੜੀ ਹਰਿਆਣੇ ਵੱਲ ਦੀ' ਉੱਤੇ ਰਿਐਕਸ਼ਨ, ਜਾਣੋ ਮਾਂ ਨੇ ਧੀ ਦੀ ਫਿਲਮ ਲਈ ਕੀ ਕਿਹਾ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਮਾਂ ਦਾ ਉਨ੍ਹਾਂ ਦੀ ਇਸ ਫਿਲਮ ਵੇਖਣ ਤੋਂ ਬਾਅਦਾ ਰਿਐਕਸ਼ਨ ਸਾਂਝਾ ਕੀਤਾ ਹੈ।

Reported by: PTC Punjabi Desk | Edited by: Pushp Raj  |  June 20th 2024 05:26 PM |  Updated: June 20th 2024 05:26 PM

ਸੋਨਮ ਬਾਜਵਾ ਨੇ ਸਾਂਝਾ ਕੀਤਾ ਫਿਲਮ 'ਕੁੜੀ ਹਰਿਆਣੇ ਵੱਲ ਦੀ' ਉੱਤੇ ਰਿਐਕਸ਼ਨ, ਜਾਣੋ ਮਾਂ ਨੇ ਧੀ ਦੀ ਫਿਲਮ ਲਈ ਕੀ ਕਿਹਾ

Sonam Bajwa mother reaction on film kudi Haryane val di : ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਮਾਂ ਦਾ ਉਨ੍ਹਾਂ ਦੀ ਇਸ ਫਿਲਮ ਵੇਖਣ ਤੋਂ ਬਾਅਦਾ ਰਿਐਕਸ਼ਨ ਸਾਂਝਾ ਕੀਤਾ ਹੈ। 

ਦੱਸ ਦਈਏ ਕਿ ਸੋਨਮ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। 

ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫਿਲਮ ਕੁੜੀ ਹਰਿਆਣੇ ਵੱਲ ਦੀ ਸਫਲਤਾ ਜਸ਼ਨ ਮਨਾ ਰਹੀ ਹੈ। ਇਸੇ ਵਿਚਾਲੇ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਨੂੰ ਵੇਖਣ ਮਗਰੋਂ ਉਨ੍ਹਾਂ ਦੀ ਮਾਂ ਕੀ ਰਿਐਕਸ਼ਨ ਸੀ। 

ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ ਵਿੱਚ ਆਪਣੀ ਮਾਂ ਦੇ ਨਾਲ ਹੋਈ ਵੱਟਸਐਪ ਚੈਟ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਸੋਨਮ ਬਾਜਵਾ  ਦੀ ਮਾਂ ਨੇ ਅਦਾਕਾਰਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਫਿਲਮ ਬਹੁਤ ਚੰਗੀ ਲੱਗੀ ਅਤੇ ਉਨ੍ਹਾਂ ਨੂੰ ਆਪਣੀ ਧੀ ਦੇ ਨਾਲ-ਨਾਲ ਐਮੀ ਵਿਰਕ ਤੇ ਪੂਰੀ ਫਿਲਮ ਟੀਮ ਦਾ ਕੰਮ ਵੀ ਕਾਫੀ ਚੰਗਾ ਲੱਗਾ। 

ਹੋਰ ਪੜ੍ਹੋ : ਯੋਗਰਾਜ ਸਿੰਘ ਨੇ ਸਾਂਝਾ ਕੀਤਾ ਸਾਊਥ ਸੁਪਰਸਟਾਰ ਰਜਨੀਕਾਂਤ ਨਾਲ ਪਹਿਲੀ ਮੁਲਾਕਾਤ ਦਾ ਤਜ਼ਰਬਾ, ਜਾਣੋ ਕੀ ਕਿਹਾ

ਦੱਸਣਯੋਗ ਹੈ ਕਿ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਫਿਲਮ 'ਚ ਸੋਨਮ ਬਾਜਵਾ ਨੇ ਇੱਕ ਹਰਿਆਣਵੀ ਕੁੜੀ ਦਾ ਕਿਰਦਾਰ ਬਣਾਇਆ ਹੈ, ਜਿਸ ਦੇ ਚੱਲਦੇ ਉਸ ਨੇ ਖਾਸ ਤੌਰ ਉੱਤੇ ਹਰਿਆਣਵੀ ਭਾਸ਼ਾ ਦੀ ਟ੍ਰੇਨਿੰਗ ਵੀ ਲਈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network