ਸੋਨਮ ਬਾਜਵਾ ਨੇ ਬ੍ਰਾਈਡਲ ਲੁੱਕ ਨਾਲ ਜਿੱਤਿਆ ਫੈਨਜ਼ ਦਾ ਦਿਲ, ਵੇਖੋ ਅਦਾਕਾਰਾ ਦੀਆਂ ਤਸਵੀਰਾਂ
Sonam Bajwa Bridal look: ਸੋਨਮ ਬਾਜਵਾ (Sonam Bajwa ) ਪੰਜਾਬੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਹੈ। ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸੋਨਮ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਇੱਕ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ ਸੋਨਮ ਬਾਜਵਾ ਇੱਚ ਚੰਗੀ ਮਾਡਲ ਵੀ ਹੈ। ਸੋਨਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ਅਤੇ ਉਹ ਫੈਮਿਨਾ ਮਿਸ ਇੰਡਿਆ ਵਿੱਚ ਹਿੱਸਾ ਵੀ ਲੈ ਚੁੱਕੀ ਹੈ।
ਸੋਨਮ ਬਾਜਵਾ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਬੌਮਬੇ ਫੈਸ਼ਨ ਵੀਕ ਸ਼ੋਅ ਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬਹੁਤ ਹੀ ਸੋਹਣੀ ਲੱਗ ਰਹੀ ਹੈ।
ਸੋਨਮ ਬਾਜਵਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਗੋਲਡਨ ਤੇ ਪੀਚ ਰੰਗ ਦਾ ਬ੍ਰਾਈਡਲ ਲਹਿੰਗਾ ਪਹਿਨਿਆ ਹੋਇਆ ਹੈ। ਅਦਾਕਾਰਾ ਨੇ ਇਸ ਵਿੱਚ ਹੈਵੀ ਮੇਅਕਪ ਅਤੇ ਹੈਵੀ ਜਿਊਲਰੀ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਇਸ ਲੁੱਕ ਵਿੱਚ ਸੋਨਮ ਬਾਜਵਾ ਇੱਕ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੇ ਹੈ।
ਫੈਨਜ਼ ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਰੱਜ ਕੇ ਸੋਨਮ ਦੀਆਂ ਤਰੀਫਾਂ ਕਰ ਰਹੇ ਹਨ।
ਹੋਰ ਪੜ੍ਹੋ : ਵਿੰਦੂ ਦਾਰਾ ਸਿੰਘ ਅੱਜ ਮਨਾ ਰਹੇ ਨੇ ਆਪਣਾ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ
ਸੋਨਮ ਬਾਜਵਾ ਦੇ ਵਕਰ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਸੋਨਮ ਬਾਜਵਾ ਫਿਲਮ ਕੈਰੀ ਆਨ ਜੱਟਾ 3 ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਸੋਨਮ ਦੇ ਨਾਲ ਗਿੱਪੀ ਗਰੇਵਾਲ ਵੀ ਸਕ੍ਰੀਨ ਸਾਂਝੀ ਕਰਦੇ ਵਿਖਾਈ ਦਿੱਤੇ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਹ ਫਿਲਮ ਬਾਕਸ ਆਫਿਸ ਉੱਤੇ ਵੀ ਹਿੱਟ ਰਹੀ। ਜਲਦ ਹੀ ਸੋਨਮ ਬਾਜਵਾ ਐਮੀ ਵਿਰਕ ਨਾਲ ਨਵੀਂ ਪੰਜਾਬੀ ਫਿਲਮ ਨਿੱਕਾ ਜੈਲਦਾਰ 4 ਵਿੱਚ ਨਜ਼ਰ ਆਵੇਗੀ।
- PTC PUNJABI