ਡਾਕੂ ਪਰਿਵਾਰ ਦੇ ਪੁੱਤ ਨੇ ਕਿਹਾ ‘ਬਾਪੂ ਆਪਣੇ ਪੁੱਤ ਦੀ ਚੜਾਈ ਤਾਂ ਵੇਖ ਲੈਂਦਾ’

Reported by: PTC Punjabi Desk | Edited by: Shaminder  |  January 10th 2024 11:20 AM |  Updated: January 10th 2024 11:20 AM

ਡਾਕੂ ਪਰਿਵਾਰ ਦੇ ਪੁੱਤ ਨੇ ਕਿਹਾ ‘ਬਾਪੂ ਆਪਣੇ ਪੁੱਤ ਦੀ ਚੜਾਈ ਤਾਂ ਵੇਖ ਲੈਂਦਾ’

ਬੀਤੇ ਦਿਨੀਂ ਹਾਰਟ ਅਟੈਕ ਦੇ ਕਾਰਨ ਡਾਕੂ ਫੈਮਿਲੀ (Daaku Family)ਨਾਮ ਹੇਠ ਇੰਸਟਾਗ੍ਰਾਮ ਪੇਜ ਚਲਾਉਣ ਵਾਲੇ ਪਰਿਵਾਰ ਚੋਂ ਬਜ਼ੁਰਗ ਬਾਪੂ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਿਉਂਕਿ ਹਾਲੇ ਤਾਂ ਇਹ ਪਰਿਵਾਰ ਆਪਣੇ ਦੁੱਖਾਂ, ਤੰਗੀਆਂ ਤੁਰਸ਼ੀਆਂ ਚੋਂ ਨਿਕਲਣਾ ਸ਼ੁਰੂ ਹੀ ਹੋਇਆ ਸੀ ਕਿ ਰੱਬ ਨੇ ਇੱਕ ਹੋਰ ਦੁੱਖ ਇਨ੍ਹਾਂ ਦੀ ਝੋਲੀ ਪਾ ਦਿੱਤਾ ਹੈ। ਹਾਲੇ ਸੁੱਖ ਦੇ ਸਾਹ ਆਉਣੇ ਹੀ ਸ਼ੁਰੂ ਹੋਏ ਸਨ ਤੇ ਪਰਿਵਾਰ ਆਪਣੀ ਨੀਂਦ ਸੌਂਦਾ ਸੀ, ਆਪਣੀ ਨੀਂਦ ਜਾਗਦਾ ਸੀ। ਪੁੱਤਰ ਵੀ ਆਪਣੇ ਪਰਿਵਾਰ ਲਈ ਕਈ ਸੁਫ਼ਨੇ ਵੇਖ ਰਿਹਾ ਸੀ । ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਖੁਸ਼ੀਆਂ ਖੇੜਿਆਂ ਦੇ ਨਾਲ ਭਰੇ ਇਸ ਪਰਿਵਾਰ ਨੂੰ ਦੁੱਖਾਂ ਨੇ ਆਣ ਘੇਰਾ ਪਾ ਲਿਆ । 

Daaku Family.jpg

ਹੋਰ ਪੜ੍ਹੋ : ਸੰਨੀ ਦਿਓਲ ਖੇਤਾਂ ‘ਚ ਮਸਤੀ ਕਰਦੇ ਆਏ ਨਜ਼ਰ,ਵੇਖੋ ਵੀਡੀਓ

ਹੁਣ ਪੁੱਤਰ ਨੇ ਆਪਣੇ ਮਾਪਿਆਂ ਦੇ ਨਾਲ ਵੀਡੀਓ (Video Viral)ਸਾਂਝਾ ਕਰਦੇ ਹੋਏ ਇਮੋਸ਼ਨਲ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਹਾਲੇ ਤਾਂ ਚੰਗੇ ਦਿਨ ਆਏ ਸੀ ਬਾਪੂ ਆਪਣੇ।ਵੇਖ ਤਾਂ ਲੈਂਦਾ ਆਪਣੇ ਪੁੱਤ ਦੀ ਚੜਾਈ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸ ਰਿਹਾ ਹੈ। 

Daaku 3.jpgਮਾਪਿਆਂ ਦੀ ਰਹਿੰਦੀ ਹਮੇਸ਼ਾ ਲੋੜ

ਇਨਸਾਨ ਭਾਵੇਂ ਕਿੰਨੇ ਵੀ ਵੱਡੇ ਮੁਕਾਮ ‘ਤੇ ਕਿਉਂ ਨਾ ਪਹੁੰਚ ਜਾਵੇ । ਮਾਪਿਆਂ ਦੀ ਲੋੜ ਉਸ ਨੂੰ ਹਮੇਸ਼ਾ ਹੀ ਰਹਿੰਦੀ ਹੈ। ਮਾਪੇ ਨਾ ਸਿਰਫ਼ ਚੰਗੇ ਮਾੜੇ ਸਮੇਂ ‘ਚ ਬੱਚਿਆਂ ਦੇ ਨਾਲ ਰਹਿੰਦੇ ਹਨ, ਬਲਕਿ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਚ ਬੱਚਿਆਂ ਦੇ ਲਈ ਚਾਨਣ ਮੁਨਾਰੇ ਵਾਂਗ ਉਨ੍ਹਾਂ ਦੀਆਂ ਰਾਹਾਂ ਰੁਸ਼ਨਾਉਂਦੇ ਰਹਿੰਦੇ ਹਨ ।ਡਾਕੂ ਪਰਿਵਾਰ ਵੀ ਆਪਣੇ ਮਾੜੇ ਦਿਨਾਂ ਦਾ ਸੰਤਾਪ ਹੰਡਾਉਣ ਤੋਂ ਬਾਅਦ ਹੌਲੀ ਹੌਲੀ ਲੀਹ ‘ਤੇ ਆ ਰਿਹਾ ਸੀ ਅਤੇ ਪਰਿਵਾਰ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ ਅਤੇ ਪਰਿਵਾਰ ਨੇ ਕਦੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ ਕਿ ਇਹ ਹੱਸਦਾ ਵੱਸਦਾ ਪਰਿਵਾਰ ਇੰਝ ਖੇਰੂੰ ਖੇਰੂੰ ਹੋ ਜਾਵੇਗਾ।

ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ ਕਿ ਬਾਪੂ ਜੀ ਦਾ ਦਿਹਾਂਤ ਹੋ ਗਿਆ ਹੈ। ਪਲਾਂ ‘ਚ ਇਸ ਪਰਿਵਾਰ ਦੀਆਂ ਖੁਸ਼ੀਆਂ ਕਿਤੇ ਖੰਭ ਲਾ ਕੇ ਜਿਵੇਂ ਉੱਡ ਗਈਆਂ ਹੋਣ । ਘਰ ‘ਚ ਇਹ ਤਿੰਨੇ ਜੀਅ ਆਪਸ ‘ਚ ਵੀਡੀਓ ਬਣਾਉਂਦੇ ਸਨ ਅਤੇ ਲੋਕਾਂ ਦੇ ਵੱਲੋਂ ਇਨ੍ਹਾਂ ਦੇ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network