ਸੋਸ਼ਲ ਮੀਡੀਆ ਸਟਾਰ ਅਤੇ ਮਾਡਲ ਦੀਪ ਸਰਦਾਰਨੀ ਦੇ ਭਰਾ ਦਾ ਹੋਇਆ ਦਿਹਾਂਤ, ਲੋਕਾਂ ਨੇ ਜਤਾਇਆ ਦੁੱਖ

ਸੋਸ਼ਲ ਮੀਡੀਆ ਸਟਾਰ ਤੇ ਮਾਡਲ ਦੀਪ ਸਰਦਾਰਨੀ ਦੇ ਭਰਾ ਦਾ ਦਿਹਾਂਤ ਹੋ ਗਿਆ ਹੈ। ਜਿਸ ਦੇ ਬਾਰੇ ਮਾਡਲ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।

Reported by: PTC Punjabi Desk | Edited by: Shaminder  |  April 08th 2024 04:42 PM |  Updated: April 08th 2024 04:42 PM

ਸੋਸ਼ਲ ਮੀਡੀਆ ਸਟਾਰ ਅਤੇ ਮਾਡਲ ਦੀਪ ਸਰਦਾਰਨੀ ਦੇ ਭਰਾ ਦਾ ਹੋਇਆ ਦਿਹਾਂਤ, ਲੋਕਾਂ ਨੇ ਜਤਾਇਆ ਦੁੱਖ

ਭਰਾ ਭੈਣਾਂ ਦੇ ਸਾਰੀ ਉਮਰ ਦੇ ਮਾਪੇ ਹੁੰਦੇ ਹਨ । ਜਦੋਂ ਮਾਪਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਭਰਾ ਹੀ ਹੁੰਦੇ ਹਨ ਜਿਹੜੇ ਸਾਰੀ ਉਮਰ ਭੈਣਾਂ ਦੇ ਮਾਪੇ ਬਣ ਕੇ ਉਨ੍ਹਾਂ ਦੇ ਨਾਲ ਸਾਰੀ ਉਮਰ ਮਾਪੇ ਬਣ ਕੇ ਮਿਲਦੇ ਵਰਤਦੇ ਹਨ। ਪਰ ਜਿਨ੍ਹਾਂ ਦੇ ਵੀਰ ਬੇਵਕਤੀ ਵਿਛੋੜਾ ਦੇ ਜਾਂਦੇ ਹਨ । ਇਸ ਦੀ ਪੀੜ ਤਾਂ ਉਹੀ ਭੈਣਾਂ ਸਮਝ ਸਕਦੀਆਂ ਨੇ ਜਿਨ੍ਹਾਂ ਨੇ ਇਸ ਪੀੜ ਨੂੰ ਹੰਢਾਇਆ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਮੁਟਿਆਰ ਦੇ ਬਾਰੇ ਦੱਸਣ ਜਾ ਰਹੇ ਹਾਂ।

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਰਾਜਸਥਾਨ ਫੇਰੀ ਦੀਆਂ ਤਸਵੀਰਾਂ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ਜੋ ਕਿ ਸੋਸ਼ਲ ਮੀਡੀਆ ‘ਤੇ ਦੀਪ ਸਰਦਾਰਨੀ (deep sardarni) ਦੇ ਨਾਂਅ ‘ਤੇ ਮਸ਼ਹੂਰ ਹੈ । ਕੁਝ ਸਮਾਂ ਪਹਿਲਾਂ ਹੀ ਦੀਪ ਦਾ ਵਿਆਹ ਹੋਇਆ ਸੀ ਅਤੇ ਦੀਪ ਦੀ ਮਾਂ ਅਤੇ ਭਰਾ ਵੀ ਬਹੁਤ ਖੁਸ਼ ਸਨ ਕਿ ਧੀ ਸੁੱਖੀ ਸਾਂਦੀ ਆਪਣੇ ਸਹੁਰੇ ਘਰ ਗਈ ਹੈ। ਪਰ ਇਹ ਖੁਸ਼ੀਆਂ ਜ਼ਿਆਦਾ ਦਿਨ ਨਹੀਂ ਟਿਕ ਪਾਈਆਂ । 

 ਭਰਾ ਦਾ ਦਿਹਾਂਤ 

ਭੈਣ ਦੀ ਡੋਲੀ ਤੋਰਨ ਤੋਂ ਕੁਝ ਸਮਾਂ ਬਾਅਦ ਦੀਪ ਸਰਦਾਰਨੀ ਦੇ ਭਰਾ ਦਾ ਦਿਹਾਂਤ (Brother Death) ਹੋ ਗਿਆ ਹੈ । ਹੁਣ ਪਰਿਵਾਰ ‘ਚ ਦੀਪ ਦੀ ਮਾਂ ਇੱਕਲੀ ਰਹਿ ਗਈ ਹੈ। ਦੱਸਿਆ ਜਾ ਰਿਹਾ ਹੈ ਦੀਪ ਸਰਦਾਰਨੀ ਘਰ ‘ਚ ਆਪਣੀ ਮਾਂ ਅਤੇ ਭਰਾ ਦੇ ਨਾਲ ਇੱਕਲੀ ਰਹਿੰਦੀ ਸੀ ।

ਪਰ ਵਿਆਹ ਤੋਂ ਬਾਅਦ ਦੋਵੇਂ ਮਾਂ ਪੁੱਤਰ ਹੀ ਰਹਿ ਗਏ ਸਨ । ਦੀਪ ਸਰਦਾਰਨੀ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ ਦੇ ਦਿਹਾਂਤ ਹੀ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਕਿੰਨੀਆਂ ਕੁ ਸੱਟਾਂ ਮਾਰ ਲਉ ਰੱਬ। ਕੋਈ ਨੀ ਰੱਬ ਨੂੰ ਪਤਾ ਮੈਂ ਹੌਸਲੇ ਵਾਲੀ ਆਂ। ਰਵਾ ਲਾ ਰੱਬਾ ਜਿੰਨਾ ਰਵਾਉਣਾ’।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network