ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਿਊਲੈਂਸਰ ਨੇ ਮੰਗੀ ਮੁਆਫੀ, ਵੇਖੋ ਵੀਡੀਓ
Influencer apologies performing yoga at Sri Darbar Sahib: ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ 'ਚ ਇੱਕ ਸੋਸ਼ਲ ਮੀਡੀਆ ਇਨਫਿਊਲੈਂਸਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਦੀ ਨਜ਼ਰ ਆਈ। ਇਸ ਮਾਮਲੇ ਉਕਤ ਇਨਫਿਊਲੈਂਸਰ ਦੇ ਖਿਲਾਫ ਐਫਆਈਆਰ ਦਰਜ ਹੋਣ ਮਗਰੋਂ ਮੁਆਫੀ ਮੰਗੀ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਉਕਤ ਸੋਸ਼ਲ ਮੀਡੀਆ ਇਨਫਿਊਲੈਂਸਰ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਦਿਆਂ ਇੱਕ ਅਪਮਾਨਜਨਕ ਤਸਵੀਰ ਸਾਂਝੀ ਕੀਤੀ ਹੈ। ਜਿਸ ਕਾਰਨ ਸੋਸ਼ਲ ਮੀਡੀਆ ਉੱਤੇ ਉਸ ਨੂੰ ਟ੍ਰੋਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ।
ਇਸ ਸੋਸ਼ਲ ਮੀਡੀਆ ਇੰਨਫਿਊਲੈਂਸਰ ਦੀ ਪਛਾਣ ਅਰਚਨਾ ਮਕਵਾਨਾ ਦੇ ਨਾਂਅ ਤੋਂ ਹੋਈ ਹੈ। ਇਸ ਮਹਿਲਾ ਇੰਨਫਿਊਲੈਂਸਰ ਉੱਤੇ ਐਸਜੀਪੀਸੀ ਨੇ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਮੁਆਫੀ ਮੰਗਣ ਦੇ ਆਦੇਸ਼ ਦਿੱਤੇ ਸਨ। ਇਸ ਦੇ ਨਾਲ -ਨਾਲ ਅਰਚਨਾ ਮਖਵਾਨਾ ਉੱਤੇ ਧਾਰਾ 295 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਪੁਲਿਸ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਇੰਨਫਿਊਲੈਂਸਰ ਦੀ ਅਰਚਨਾ ਮਕਵਾਨਾ ਨੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਲਈ ਮੁਆਫੀ ਮੰਗੀ ਹੈ।
ਵੀਡੀਓ ਜਾਰੀ ਕਰਦਿਆਂ ਅਰਚਨਾ ਮਕਵਾਨਾ ਨੇ ਕਿਹਾ ਕਿ ਉਹ ਦਿੱਲੀ ਵਿੱਚ ਇੱਕ ਯੋਗ ਈਵੈਂਟ ਦੀ ਰਿਕਾਰਡਿੰਗ ਲਈ ਆਈ ਸੀ ਜਿਸ ਮਗਰੋਂ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਈ ਸੀ। ਉਸ ਦਾ ਮਤਲਬ ਕੋਈ ਨੁਕਸਾਨ ਨਹੀਂ ਸੀ ਅਤੇ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰੇ ਵਿੱਚ ਯੋਗਾ ਗੁਰੂ ਘਰ ਦਾ ਅਪਮਾਨ ਜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦਾ ਕੋਈ ਇਰਾਦਾ ਨਹੀਂ ਸੀ। , ਪਰ ਉਸਦੇ ਮੁਆਫੀ ਮੰਗਣ ਦੇ ਬਾਵਜੂਦ, ਉਸਨੂੰ ਧਮਕੀਆਂ ਮਿਲੀਆਂ। ਜਿਸ ਕਾਰਨ ਹੁਣ ਉਸ ਨੂੰ ਵੜੋਦਰਾ ਪੁਲਿਸ ਵੱਲੋਂ ਪੁਲਿਸ ਪ੍ਰੋਟੈਕਸ਼ਨ ਮਿਲੀ ਹੈ।
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਖਿਲਾਫ ਪੁਲਿਸ ਸ਼ਿਕਾਇਤ ਕਰਵਾਈ ਦਰਜ, ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ ਕੀਤੀ ਕਾਰਵਾਈ#SriDarbarSahib #SriHarmandirSahib #SriAmrritsar #SGPC pic.twitter.com/sTdez7U401
— Shiromani Gurdwara Parbandhak Committee (@SGPCAmritsar) June 22, 2024
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਦੱਸਿਆ ਕਿਉਂ ਕਹਿੰਦੇ ਨੇ 'ਪੰਜਾਬੀ ਆ ਗਏ ਓਏ', ਗਾਇਕ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸੀ ਵਜ੍ਹਾ
ਐਸਜੀਪੀਸੀ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਉਹ ਸ਼ਰਧਾਂਜਲੀ ਭੇਟ ਕਰਨ ਲਈ ਨਹੀਂ, ਸਗੋਂ ਪ੍ਰਚਾਰ ਲਈ ਆਈ ਸੀ, ਕਿਉਂਕਿ ਉਹ ਗੁਰਦੁਆਰੇ ਦੇ ਕਿਸੇ ਵੀ ਮੁੱਖ ਸਥਾਨ 'ਤੇ ਨਹੀਂ ਗਈ ਸੀ। ਉਨ੍ਹਾਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
- PTC PUNJABI