ਅਨਮੋਲ ਕਵਾਤਾਰਾ ਦੀ ਐਨਜੀਓ ਏਕ ਜ਼ਰੀਆ 'ਚ ਪਹੁੰਚੇ ਗਾਇਕ ਸਿੰਗਾ, ਕੀਤੀ ਲੋੜਵੰਦ ਲੋਕਾਂ ਦੀ ਮਦਦ

Reported by: PTC Punjabi Desk | Edited by: Pushp Raj  |  December 28th 2023 07:20 PM |  Updated: December 28th 2023 07:20 PM

ਅਨਮੋਲ ਕਵਾਤਾਰਾ ਦੀ ਐਨਜੀਓ ਏਕ ਜ਼ਰੀਆ 'ਚ ਪਹੁੰਚੇ ਗਾਇਕ ਸਿੰਗਾ, ਕੀਤੀ ਲੋੜਵੰਦ ਲੋਕਾਂ ਦੀ ਮਦਦ

Singga with Anmol Kwatra: ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂਆ ਹੈ। ਲੋਕ ਭਲਾਈ ਤੇ ਸਮਾਜ ਸੇਵਾ ਦੇ ਕੰਮ ਕਰਕੇ ਅਨਮੋਲ ਕਵਾਤਰਾ ਹਰ ਕਿਸੇ ਦੇ ਚਹੇਤੇ ਬਣ ਗਏ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਅਨਮੋਲ ਕਵਾਤਰਾ ਦੀ ਐਨਜੀਓ ਏਕ ਜ਼ਰੀਆ ਵਿੱਚ ਪਹੁੰਚੇ ਤੇ ਇੱਥੇ ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਮਦਦ ਕੀਤੀ।ਦੱਸ ਦਈਏ ਕਿ ਗਾਇਕ ਸਿੰਗਾ ਸੰਘਣੀ ਧੁੰਦ ਤੇ ਠੰਡ ਦੇ ਬਾਵਜੂਦ ਅਨਮੋਲ ਕਵਾਤਰਾ ਨੂੰ ਮਿਲਣ ਲਈ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਏਕ ਜ਼ਰੀਆ ਫਾਊਂਡੇਸ਼ਨ ਵੱਲੋਂ ਲਗਾਏ ਜਾਣ ਵਾਲੇ ਮੈਡੀਕਲ ਹੈਲਪ ਕੈਂਪ ਵਾਲੀ ਥਾਂ ਪਹੁੰਚ ਕੇ ਇਸ ਐਨਜੀਓ ਦੇ ਮੈਂਬਰ ਤੇ ਕਈ ਲੋੜਵੰਦ ਪਰਿਵਾਰਾਂ ਨਾਲ ਮੁਲਾਕਾਤ ਕੀਤੀ। 

ਇਸ ਦੌਰਾਨ ਉਹ ਇਲਾਜ ਕਰਵਾਉਣ ਲਈ ਮਦਦ ਲੈਣ ਆਏ ਲੋਕਾਂ ਨੂੰ ਮਿਲਦੇ ਤੇ ਉਨ੍ਹਾਂ ਦੀ ਮਦਦ ਕਰਦੇ ਹੋਏ ਵਿਖਾਈ ਦਿੱਤੇ। ਅਨਮੋਲ ਕਵਾਤਰਾ ਨੇ ਗਾਇਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਉੱਥੇ ਪਹੁੰਚਣ ਉੱਤੇ ਧੰਨਵਾਦ ਵੀ ਕਿਹਾ। ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਸਿੰਗਾ ਆਪਣੇ ਉੱਤੇ ਦਰਜ ਹੋਏ ਪੁਲਿਸ ਕੇਸ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਹਨ। ਇਸ ਦੇ ਨਾਲ ਹੀ ਗਾਇਕ ਨੇ ਦੱਸਿਆ ਸੀ ਕਿ ਪੁਲਿਸ ਉਨ੍ਹਾਂ ਦਾ ਨਾਂਅ ਇਸ ਕੇਸ ਤੋਂ ਹਟਾਉਣ ਲਈ ਫਿਰੌਤੀ ਦੀ ਮੰਗ ਕਰ ਰਹੀ ਹੈ, ਪਰ ਉਹ ਕਿਸੇ ਵੀ ਹਾਲ ਵਿੱਚ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕਰਨਗੇ।

 

 ਹੋਰ ਪੜ੍ਹੋ: ਕੇਸ ਦਰਜ ਹੋਣ ਮਗਰੋਂ ਗਾਇਕ ਕਮਲ ਗਰੇਵਾਲ ਨੇ ਤੋੜੀ ਚੁੱਪੀ, ਲਾਈਵ ਹੋ ਕੇ ਰੱਖਿਆ ਆਪਣਾ ਪੱਖ, ਵੇਖੋ ਵੀਡੀਓਅਨਮੋਲ ਕਵਾਤਰਾ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਸਮਾਜ ਸੇਵਾ ਲਈ ਆਪਣਾ ਸਫਲ ਕਰੀਅਰ ਛੱਡਿਆ ਅਤੇ ਅੱਜ ਉਹ ਨਿਰਸੁਆਰਥ ਮਨ ਦੇ ਨਾਲ ਗਰੀਬਾਂ ਦਾ ਮਸੀਹਾ ਬਣ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਦਰਮਿਆਨ ਅਨਮੋਲ ਦੀ ਐਨਜੀਓ ਨੂੰ ਕਾਫੀ ਥਾਵਾਂ ਤੋਂ ਮਾਲੀ ਸਹਾਇਤਾ ਵੀ ਮਿਲਦੀ ਰਹਿੰਦੀ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network