Sukh Kharoud: ਆਪਣੇ ਨਵਜੰਮੇ ਪੁੱਤ ਨੂੰ ਲੈ ਕੇ ਗੁਰੂਘਰ ਨਤਮਸਤਕ ਹੋਣ ਪੁਜੇ ਗਾਇਕ ਸੁੱਖ ਖਰੌੜ, ਵੀਡੀਓ ਹੋ ਰਹੀ ਵਾਇਰਲ

Reported by: PTC Punjabi Desk | Edited by: Pushp Raj  |  December 26th 2023 01:24 PM |  Updated: December 26th 2023 01:24 PM

Sukh Kharoud: ਆਪਣੇ ਨਵਜੰਮੇ ਪੁੱਤ ਨੂੰ ਲੈ ਕੇ ਗੁਰੂਘਰ ਨਤਮਸਤਕ ਹੋਣ ਪੁਜੇ ਗਾਇਕ ਸੁੱਖ ਖਰੌੜ, ਵੀਡੀਓ ਹੋ ਰਹੀ ਵਾਇਰਲ

Sukh Kharoud with his Newborn Son: ਮਸ਼ਹੂਰ ਪੰਜਾਬੀ ਗਾਇਕ ਸੁੱਖ ਖਰੌੜ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਸੁੱਖ ਖਰੌੜ ਤੇ ਉਨ੍ਹਾਂ ਦੀ ਪਤਨੀ ਪੁਨੀਤ ਕੌਰ ਮਾਤਾ-ਪਿਤਾ ਬਣੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਨਵ-ਜਨਮੇ ਪੁੱਤ ਨੂੰ ਲੈ ਕੇ ਗੁਰੂਘਰ ਨਤਮਸਤਕ ਹੋਣ ਪਹੁੰਚੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

 

ਦੱਸ ਦਈਏ ਕਿ ਗਾਇਕ ਸੁੱਖ ਖਰੌੜ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੀ ਪਰਸਨਲ ਤੇ ਪ੍ਰੋਫੈਨਲ ਲਾਈਫ ਦੇ ਅਪਡੇਟਸ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਸ਼ੇਅਰ ਕਰਦੇ ਹਨ। 

ਹਾਲ ਹੀ ਵਿੱਚ ਗਾਇਕ ਦੀ ਪਤਨੀ ਪੁਨੀਤ ਕੌਰ  ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਸੁੱਖ ਖਰੋੜ ਆਪਣੇ ਨਵ ਜਨਮੇ ਪੁੱਤਰ ਨੂੰ ਲੈ ਗੁਰੂਘਰ ਵਿੱਚ ਮੱਥਾ ਟੇਕਣ ਪਹੁੰਚੇ । ਪੁਨੀਤ ਕੌਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਪਣੇ ਨਿੱਕੇ ਜਿਹੇ ਪੁੱਤ ਲਈ ਖਾਸ ਕੈਪਸ਼ਨ ਵੀ ਲਿਖੀ ਹੈ। ਗਾਇਕ ਦੀ ਪਤਨੀ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ, 'ਸੁਖ ਤੇਰਾ ਦਿੱਤਾ ਲਈਏ।????????????#sukhwinsneet'

ਗਾਇਕ ਤੇ ਉਨ੍ਹਾਂ ਦੀ ਪਤਨੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਕਈ ਫੈਨਜ਼ ਨੇ ਨਵੇਂ ਮਾਪੇ ਬਣੇ ਇਸ ਜੋੜੇ ਨੂੰ ਵਧਾਈਆਂ ਦਿੱਤੀਆਂ। ਇੱਕ ਫੈਨ ਨੇ ਕਮੈਂਟ ਕਰਦਿਆਂ ਲਿਖਿਆ, 'ਪਹਿਲਾਂ ਸਵਾਗਤ ਗੁਰੂਘਰ ਕੀਤਾ ਬਹੁਤ ਖੁਸ਼ੀ ਹੋਈ ਵੇਖ ਕੇ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ।'

 

ਹੋਰ ਪੜ੍ਹੋ: ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸ੍ਰੀ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਲਾਇਆ ਗਿਆ ਦਸਤਾਰਾਂ ਦਾ ਲੰਗਰ, ਵੇਖੋ ਵੀਡੀਓਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟਸ ਕਰ ਵਧਾਈ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਕਿਹਾ, ਪਹਿਲਾਂ ਸਵਾਗਤ ਗੁਰੂ ਘਰ ਕੀਤਾ ਬਹੁਤ ਖੁਸ਼ੀ ਹੋਈ ਵੇਖ ਕੇ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ... ਫੈਨਜ਼ ਤੋਂ ਇਲਾਵਾ ਇਸ ਪੋਸਟ ਨੂੰ ਫਿਲਮੀ ਸਿਤਾਰਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network