ਗਾਇਕ ਸ਼ੁਭ ਨੇ ਆਪਣੇ ਗੀਤ ‘ਚ ਕੰਗਨਾ ਰਣੌਤ ‘ਤੇ ਸਾਧਿਆ ਨਿਸ਼ਾਨਾ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  January 06th 2024 02:31 PM |  Updated: January 06th 2024 02:31 PM

ਗਾਇਕ ਸ਼ੁਭ ਨੇ ਆਪਣੇ ਗੀਤ ‘ਚ ਕੰਗਨਾ ਰਣੌਤ ‘ਤੇ ਸਾਧਿਆ ਨਿਸ਼ਾਨਾ, ਵੇਖੋ ਵੀਡੀਓ

ਗਾਇਕ ਸ਼ੁਭ (Singer Shubh)ਨੇ ਆਪਣੇ ਨਵੇਂ ਗੀਤ ‘ਚ ਕੰਗਨਾ ਰਣੌਤ (Kangna Ranaut) ‘ਤੇ ਨਿਸ਼ਾਨਾ ਸਾਧਿਆ ਹੈ । ਸ਼ੁਭ ਦੇ ਇਸ ਗੀਤ ਦੇ ਲਿਰਿਕਲ ਵੀਡੀਓ ਸਾਹਮਣੇ ਆਈ ਹੈ ।ਜਿਸ ਨੂੰ ਪੰਜਾਬ ਮੀਡੀਆ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਇਸ ਗੀਤ ‘ਚ ਸ਼ੁਭ ਨੇ ਕੰਗਨਾ ਰਣੌਤ ਨੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਹੈ ਕਿ ਚਵਲ ਜਨਾਨੀ ਤੇਰੀ ਮੂਵੀ ਵੀ ਨਾ ਚੱਲਦੀ ਤੂੰ ਹੁਣ ਫੇਮ ਭਾਲਦੀ । ਇਸ ਦੇ ਨਾਲ ਹੀ ਸ਼ੁਭ ਨੇ ਇਸ ਗੀਤ ‘ਚ ਕੰਗਨਾ ਰਣੌਤ ਦੇ ਲੀਡਰਾਂ ਨਾਲ ਗੱਲਬਾਤ ਦੇ ਬਾਰੇ ਵੀ ਜ਼ਿਕਰ ਕੀਤਾ ਹੈ ।

ਕੰਗਨਾ ਰਣੌਤ ਨੇ ਗਾਇਕ ਸ਼ੁਭ ‘ਤੇ ਸਾਧਿਆ ਨਿਸ਼ਾਨਾ, ਟਵੀਟ ਕਰਕੇ ਕਿਹਾ ‘ਸ਼ਰਮ ਕਰੋ’, ਗਾਇਕ ਨੇ ਦਿੱਤਾ ਜਵਾਬ, ਕਿਹਾ ਨਫਰਤ ਅਤੇ ਨੈਗੇਟਿਵਿਟੀ ਫੈਲਾਉਣਾ ਬੰਦ ਕਰੋ’

 ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਦਾ ਇਹ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਕੰਗਨਾ ਰਣੌਤ ਨੇ ਸਾਧਿਆ ਸੀ ਨਿਸ਼ਾਨਾ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਗਾਇਕ ਸ਼ੁਭ ‘ਤੇ ਕੰਗਨਾ ਰਣੌਤ ਨੇ ਖਾਲਿਸਤਾਨੀ ਕਹਿ ਕੇ ਕਈ ਇਲਜ਼ਾਮ ਲਗਾਏ ਸਨ । ਇਸ ਤੋਂ ਇਲਾਵਾ ਅਦਾਕਾਰਾ ਨੇ ਲਾਈਵ ਕੰਸਰਟ ਦੇ ਦੌਰਾਨ ਸ਼ੁਭ ਦੇ ਵੱਲੋਂ ਦਿਖਾਈ ਗਈ ਹੁਡੀ ‘ਤੇ ਵੀ ਪ੍ਰਤੀਕਰਮ ਦਿੰਦੇ ਹੋਏ ਗਾਇਕ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ । ਕੰਗਨਾ ਦਾ ਇਲਜ਼ਾਮ ਸੀ ਕਿ ਹੂਡੀ ‘ਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਬਾਡੀਗਾਰਡ ਵੱਲੋਂ ਕੀਤੀ ਗਈ ਹੱਤਿਆ ਦਾ ਗ੍ਰਾਫਿਕ ਪ੍ਰਿੰਟ ਕੀਤਾ ਗਿਆ ਸੀ।

Shubh Concert Controversy: Hoodie Incident Sparks Outrage and Misinformation

ਜਿਸ ਦੀ ਕੰਗਨਾ ਰਣੌਤ (Kangana Ranaut)ਨੇ ਅਲੋਚਨਾ ਕੀਤੀ ਸੀ । ਗਾਇਕ ਸ਼ੁਭ ਇਸ ਤੋਂ ਪਹਿਲਾਂ ਭਾਰਤ ਦਾ ਅਧੂਰਾ ਨਕਸ਼ੇ ਵਾਲੀ ਤਸਵੀਰ ਸ਼ੇਅਰ ਕਰਕੇ ਵੀ ਵਿਵਾਦਾਂ ‘ਚ ਆ ਗਏ ਸਨ । ਜਿਸ ਤੋਂ ਬਾਅਦ ਮੁੰਬਈ ‘ਚ ਹੋਣ ਵਾਲੇ ਉਨ੍ਹਾਂ ਦੇ ਸ਼ੋਅ ਰੱਦ ਕਰ ਦਿੱਤੇ ਗਏ ਸਨ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਸੀ। 

ਕੰਗਨਾ ਦਾ ਦਿਲਜੀਤ ਦੋਸਾਂਝ ਨਾਲ ਵੀ ਰਿਹਾ ਵਿਵਾਦ 

ਕੰਗਨਾ ਰਣੌਤ ਕਿਸਾਨ ਅੰਦੋਲਨ ਦੇ ਦੌਰਾਨ ਦਿਲਜੀਤ ਦੋਸਾਂਝ ‘ਤੇ ਵੀ ਨਿਸ਼ਾਨੇ ਸਾਧ ਚੁੱਕੀ ਹੈ। ਉਸ ਨੇ ਦਿਲਜੀਤ ਦੋਸਾਂਝ ਨੂੰ ਵੀ ਖਾਲਿਸਤਾਨੀ ਕਿਹਾ ਸੀ । ਜਿਸ ਤੋਂ ਬਾਅਦ ਗਾਇਕ ਨੇ ਮੂੰਹ ਤੋੜਵਾਂ ਜਵਾਬ ਅਦਾਕਾਰਾ ਨੂੰ ਦਿੱਤਾ ਸੀ । ਕੰਗਨਾ ਰਣੌਤ ਨੇ ਦਿਲਜੀਤ ਨੂੰ ਕਰਣ ਜੌਹਰ ਦਾ ਪਾਲਤੂ ਕੁੱਤਾ ਤੱਕ ਕਹਿ ਦਿੱਤਾ ਸੀ । ਜਿਸ ਤੋਂ ਬਾਅਦ ਗਾਇਕ ਅਤੇ ਕੰਗਨਾ ਦਰਮਿਆਨ ਟਵਿੱਟਰ ਵਾਰ ਕਾਫੀ ਸਮੇਂ ਤੱਕ ਚੱਲਦਾ ਰਿਹਾ ਸੀ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network