ਗਾਇਕ ਸ਼ੁਭ ਨੇ ਆਪਣੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵਾਇਰਲ ਵੀਡੀਓ

ਪੰਜਾਬੀ ਗਾਇਕ ਸ਼ੁਭ (Shubh)ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਸ਼ੁਭ ਦਾ ਨਾਮ ਕਾਫੀ ਵਿਵਾਦਾਂ 'ਚ ਰਿਹਾ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕੀਤਾ ਸੀ, ਜਿਸ ਚੋਂ ਪੰਜਾਬੀ ਤੇ ਜੰਮੂ ਕਸ਼ਮੀਰ ਗਾਇਬ ਸਨ। ਇਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਤੇ ਇਸ ਦੇ ਚਲਦਿਆਂ ਸ਼ੁਭ ਦਾ ਭਾਰਤ 'ਚ ਹੋਣ ਵਾਲਾ ਲਾਈਵ ਕੰਸਰਟ ਵੀ ਰੱਦ ਕਰ ਦਿੱਤਾ ਗਿਆ ਸੀ।

Reported by: PTC Punjabi Desk | Edited by: Pushp Raj  |  November 01st 2023 04:00 PM |  Updated: November 01st 2023 04:00 PM

ਗਾਇਕ ਸ਼ੁਭ ਨੇ ਆਪਣੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵਾਇਰਲ ਵੀਡੀਓ

Shubh Tribute To Sidhu Moose Wala: ਪੰਜਾਬੀ ਗਾਇਕ ਸ਼ੁਭ  (Shubh)ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਸ਼ੁਭ ਦਾ ਨਾਮ ਕਾਫੀ ਵਿਵਾਦਾਂ 'ਚ ਰਿਹਾ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕੀਤਾ ਸੀ, ਜਿਸ ਚੋਂ ਪੰਜਾਬੀ ਤੇ ਜੰਮੂ ਕਸ਼ਮੀਰ ਗਾਇਬ ਸਨ। ਇਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਤੇ ਇਸ ਦੇ ਚਲਦਿਆਂ ਸ਼ੁਭ ਦਾ ਭਾਰਤ 'ਚ ਹੋਣ ਵਾਲਾ ਲਾਈਵ ਕੰਸਰਟ ਵੀ ਰੱਦ ਕਰ ਦਿੱਤਾ ਗਿਆ ਸੀ। 

ਮੌਜੂਦਾ ਸਮੇਂ 'ਚ ਗਾਇਕ ਸ਼ੁਭ ਇੰਗਲੈਂਡ ਵਿਖੇ ਆਪਣੇ ਲਾਈਵ ਸ਼ੋਅਜ਼ ਕਰ ਰਹੇ ਹਨ ਤੇ ਉਨ੍ਹਾਂ ਦੇ ਸ਼ੋਅ ਖੂਬ ਧਮਾਲਾਂ ਵੀ ਪਾ ਰਹੇ ਹਨ। ਹਾਲ ਹੀ 'ਚ ਸ਼ੁਭ ਦਾ ਸ਼ੋਅ ਸੋਲਡ ਆਊਟ ਹੋਇਆ ਸੀ। ਹੁਣ ਗਾਇਕ ਦੇ ਇੰਗਲੈਂਡ ਸ਼ੋਅ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਲੰਡਨ ਕੰਸਰਟ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਾ ਨਜ਼ਰ ਆ ਰਿਹਾ ਹੈ। ਉਸ ਨੇ ਮੂਸੇਵਾਲਾ ਦਾ ਗਾਣਾ ਗਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਭੀੜ 'ਚ ਮੌਜੂਦ ਫੈਨਜ਼ ਨੇ ਵੀ ਮੂਸੇਵਾਲਾ ਦਾ ਗੀਤ ਨਾਲ-ਨਾਲ ਗਾਇਆ। 

ਹੋਰ ਪੜ੍ਹੋ: Sippy Gill: ਮੁੜ ਵਧੀਆਂ ਪੰਜਾਬੀ ਸਿੱਪੀ ਗਿੱਲ ਦੀਆਂ ਮੁਸ਼ਕਲਾਂ, ਕੋਰਟ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ

ਦੱਸ ਦਈਏ ਕਿ ਗਾਇਕ ਸ਼ੁਭ ਦੇ ਮਿਊਜ਼ਿਕ ਕੰਸਰਟ 'ਚ ਲੱਖਾਂ ਲੋਕ ਪਹੁੰਚ ਰਹੇ ਹਨ ਤੇ ਗਾਇਕ 'ਤੇ ਭਰਪੂਰ ਪਿਆਰ ਬਰਸਾ ਰਹੇ ਹਨ। ਦੱਸਣਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਤੋਂ ਹੀ ਪਰਿਵਾਰ ਤੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਇਨਸਾਫ ਨਹੀਂ ਮਿਿਲਿਆ ਹੈ। ਦੂਜੇ ਪਾਸੇ, ਸ਼ੁਭ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਸ ਦਾ ਵਿਵਾਦ ਹੋਣ ਤੋਂ ਬਾਅਦ ਭਾਰਤ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network