ਗਾਇਕ ਸਰਦਾਰ ਅਲੀ ਦੀ ਪਤਨੀ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ, ਕਿਡਨੀ ਦੀ ਬੀਮਾਰੀ ਨਾਲ ਜੂਝ ਰਹੀ ਸੀ ਗਾਇਕ ਦੀ ਪਤਨੀ

ਗਾਇਕ ਸਰਦਾਰ ਅਲੀ ਦੀ ਪਤਨੀ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ।ਉਹਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ । ਸਰਦਾਰ ਅਲੀ ਨੇ ਆਪਣੀ ਪਤਨੀ ਪਰਵੀਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਅੱਜ ਦੀ ਸਵੇਰ ਕਦੇ ਨਹੀਂ ਭੁੱਲ ਸਕਦੀ।

Reported by: PTC Punjabi Desk | Edited by: Shaminder  |  April 30th 2024 11:16 AM |  Updated: April 30th 2024 11:22 AM

ਗਾਇਕ ਸਰਦਾਰ ਅਲੀ ਦੀ ਪਤਨੀ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ, ਕਿਡਨੀ ਦੀ ਬੀਮਾਰੀ ਨਾਲ ਜੂਝ ਰਹੀ ਸੀ ਗਾਇਕ ਦੀ ਪਤਨੀ

ਗਾਇਕ ਸਰਦਾਰ ਅਲੀ (Sardar Ali)  ਦੀ ਪਤਨੀ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ।ਉਹਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ । ਸਰਦਾਰ ਅਲੀ ਨੇ ਆਪਣੀ ਪਤਨੀ ਪਰਵੀਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਅੱਜ ਦੀ ਸਵੇਰ ਕਦੇ ਨਹੀਂ ਭੁੱਲ ਸਕਦੀ। ਪਰਵੀਨ ਨੇ ਜ਼ਿੰਦਗੀ ਦੇ ਹਰ ਔਖੇ ਮੋੜ ਤੇ ਹਮੇਸ਼ਾ ਮੇਰਾ ਸਾਥ ਦਿੱਤਾ ਪਰ ਅੱਜ….’।ਪਰਵੀਨ ਦੇ ਆਖਰੀ ਸਫਰ ਦੇ ਲਈ ਦੁਆ ਕਰਨਾ ਜੀ’।

ਇਸ ਤੋਂ ਇਲਾਵਾ ਉਨ੍ਹਾਂ ਨੇ ਪਰਵੀਨ ਦੇ ਆਖਰੀ ਰਸਮਾਂ ਬਾਰੇ ਇੱਕ ਪੋਸਟ ਹੁਣ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਨੌਵੇਂ ਦਾ ਖਤਮ ਸ਼ਰੀਫ ੩-੫-੨੦੨੪ ਦਿਨ ਸ਼ੁੱਕਰਵਾਰ, ਮਲੇਰਕੋਟਲਾ ਦੇ ਮਤੋਈ ਵਿਖੇ। ਸਮਾਂ ਬਾਰਾਂ ਤੋਂ ਇੱਕ ਵਜੇ ਤੱਕ । ਮੇਰੀ ਪਿਆਰੀ ਪਤਨੀ ਪਰਵੀਨ ਮਤੋਈ ਸਰਪੰਚ ਦੀ ਮਿੱਠੀ ਯਾਦ ‘ਚ’।ਦੁਆ ਏ ਫਤੀਹਾ ਖਤਮ ਸ਼ਰੀਫ ਵਿੱਚ ਸ਼ਾਮਿਲ ਹੋਣ ਦੇ ਲਈ ਬੇਨਤੀ ਆ ਜੀ’।

ਦੱਸ ਦਈਏ ਕਿ ਗਾਇਕ ਦੀ ਪਤਨੀ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਹੁਣ ਗਾਇਕ ਨੇ ਆਪਣੀ ਪਤਨੀ ਪਰਵੀਨ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਹੋਣ ਦੀ ਅਪੀਲ ਸਭ ਨੂੰ ਕੀਤੀ ਹੈ । ਜੋ ਕਿ ਤਿੰਨ ਮਈ ਨੂੰ ਹੋਣੀਆਂ ਹਨ ।  

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network