ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਾਇਕ ਸਾਰਥੀ ਕੇ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Singer Sharthi K visits Golden Temple: ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ (Sharthi K) ਜਲਦ ਹੀ ਆਪਣੇ ਨਵੇਂ ਗੀਤਾਂ ਰਾਹੀਂ ਫੈਨਜ਼ ਦੇ ਰੁਬਰੂ ਹੋਣਗੇ।ਹਾਲ ਹੀ 'ਚ ਗਾਇਕ ਸਾਰਥੀ ਕੇ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚੇ।
ਪੰਜਾਬੀ ਗਾਇਕ ਸਾਰਥੀ ਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar ) ਵਿਖੇ ਨਮਸਤਕ ਹੋਣ ਦੇ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਦਾ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਗਾਇਕ ਪਵਿੱਤਰ ਸਰੋਵਰ ਕੋਲ ਬੈਠ ਕੇ ਵਾਹਿਗੁਰੂ ਦਾ ਨਾਮ ਧਿਆਉਂਦੇ ਅਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਰਥੀ ਕੇ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੈ, ਕਿਉਂਕਿ ਉਹ ਗੁਰੂਆਂ ਦੀ ਧਰਤੀ 'ਤੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਵੱਲੋਂ ਦਰਸ਼ਨਾਂ ਲਈ ਸੱਦਾ ਆਇਆ ਸੀ। ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।
ਇਸ ਤੋਂ ਇਲਾਵਾ ਸਾਰਥੀ ਕੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਲਈ ਉਨ੍ਹਾਂ ਨੇ ਨਵਾਂ ਬਹੁਤ ਕੁਝ ਅਸੀਂ ਪਲਾਨ ਕੀਤਾ ਹੋਇਆ ਹੈ। ਹੁਣ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਹੌਲੀ ਹੌਲੀ ਆਪਣੇ ਨਵੇਂ ਗੀਤ ਨੂੰ ਰਿਲੀਜ਼ ਕਰਨਗੇ।
ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਫਸਾਨਾ ਖਾਨ ਤੇ ਸਾਜ਼, ਕੀਤਾ 'ਵਾਹਿਗੁਰੂ ਦਾ ਸ਼ੁਕਰਾਨਾ'ਉਨ੍ਹਾਂ ਨੇ ਆਪਣੇ ਸਰੋਤਿਆਂ ਦਾ ਧੰਨਵਾਦ ਕੀਤਾ। ਸਾਰਥੀ ਕੇ ਨੇ ਕਿਹਾ ਕਿ ਸਭ ਮਾਲਕ ਦੀਆਂ ਖੇਡਾਂ ਹਨ ਉਨ੍ਹਾਂ ਨੂੰ ਮਾਲਕ ਵੱਲੋਂ ਬਿਨਾਂ ਕੁੱਝ ਮੰਗਿਆ ਸਭ ਕੁੱਝ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਾਰਥੀ ਕੇ ਨੇ ਕਿਹਾ ਕਿ ਵਿਅਕਤੀ ਦੇ ਰਾਹ ਵੀ ਹਮੇਸ਼ਾ ਹੀ ਅੜਿੱਕੇ ਆਉਂਦੇ ਰਹਿੰਦੇ ਹਨ ਪਰ ਵਿਅਕਤੀ ਨੂੰ ਪੌਜੀਟਿਵ ਮਾਈਡ ਦੇ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਵਿਅਕਤੀ ਨੂੰ ਰੁਕਣ ਨਹੀਂ ਚਾਹੀਦਾ ਸੰਘਰਸ਼ ਤੋਂ ਬਾਅਦ ਉਹ ਆਪਣੇ ਟੀਚੇ ਨੂੰ ਜ਼ਰੂਰ ਪ੍ਰਾਪਤ ਕਰ ਲੈਂਦਾ ਹੈ।
-