ਗਾਇਕ ਨਿੰਜਾ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਆ ਰਿਹਾ ਪਸੰਦ
ਪੰਜਾਬੀ ਗਾਇਕ ਨਿੰਜਾ (Ninja) ਨੇ ਆਪਣੇ ਵੱਡੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦੋਵੇਂ ਪਿਉ ਪੁੱਤਰ ਗੁਰਦੁਆਰਾ ਸਾਹਿਬ ਦੇ ਬਾਹਰ ਦਿਖਾਈ ਦੇ ਰਹੇ ਹਨ ਅਤੇ ਆਪਸ ‘ਚ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਜਿੱਥੇ ਫੈਨਸ ਨੇ ਰਿਐਕਸ਼ਨ ਦਿੱਤੇ ਹਨ, ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।
ਦੱਸ ਦਈਏ ਕਿ ਗਾਇਕ ਦੇ ਘਰ ਅਪ੍ਰੈਲ ਮਹੀਨੇ ‘ਚ ਇਸੇ ਸਾਲ ਦੂਜੇ ਪੁੱਤਰ ਨੇ ਜਨਮ ਲਿਆ ਸੀ । ਜਿਸ ਦੇ ਨਾਲ ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਜਾਣਕਾਰੀ ਸ਼ੇਅਰ ਕੀਤੀ ਸੀ।
ਹੋਰ ਪੜ੍ਹੋ : ਦਿਲ ਦਾ ਦੌਰਾ ਪੈਣ ਤੋਂ ਬਾਅਦ ਗਾਇਕ ਸਾਰਥੀ ਕੇ ਨੇ ਦਿੱਤਾ ਹੈਲਥ ਅਪਡੇਟ, ਵੀਡੀਓ ਕੀਤਾ ਸਾਂਝਾ
ਗਾਇਕ ਨਿੰਜਾ ਦੀ ਨਿੱਜੀ ਜ਼ਿੰਦਗੀ
ਗਾਇਕ ਨਿੰਜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਸਮੀਤ ਕੌਰ ਦੇ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਨੂੰ ਜਸਮੀਤ ਨੇ ਹੀ ਪ੍ਰਪੋਜ਼ ਕੀਤਾ ਸੀ । ਦੋਵਾਂ ਦੀ ਮੁਲਾਕਾਤ ਭੰਗੜੇ ਦੀ ਕੋਚਿੰਗ ਕਲਾਸ ਦੇ ਦੌਰਾਨ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਹੁਣ ਇਹ ਜੋੜੀ ਦੋ ਪੁੱਤਰਾਂ ਦੇ ਮਾਪੇ ਹਨ ।
ਨਿੰਜਾ ਦਾ ਵਰਕ ਫ੍ਰੰਟ
ਗਾਇਕ ਨਿੰਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇਸ ‘ਚ ਵੀ ਉਹ ਕਾਮਯਾਬ ਹੋਏ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।
- PTC PUNJABI