ਗਾਇਕ ਨਸੀਬ ਨੇ ਪੱਗ ਵਾਲੇ ਬਿਆਨ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਜਾ ਰਿਹਾ’ , ਲੋਕਾਂ ਨੇ ਕਿਹਾ 'ਧਰਮ ਵਾਲੇ ਪੱਤੇ ਨਾ ਖੇਡੋ'

ਗਾਇਕ ਨਸੀਬ ਨੇ ਪੱਗ ਵਾਲੇ ਬਿਆਨ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ ।ਦੱਸ ਦਈਏ ਕਿ ਨਸੀਬ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਪੱਗ ਬਾਰੇ ਇੰਟਰਵਿਊ ‘ਚ ਗੱਲਬਾਤ ਕੀਤੀ ਸੀ ।

Reported by: PTC Punjabi Desk | Edited by: Shaminder  |  August 01st 2023 10:23 AM |  Updated: August 01st 2023 10:32 AM

ਗਾਇਕ ਨਸੀਬ ਨੇ ਪੱਗ ਵਾਲੇ ਬਿਆਨ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਜਾ ਰਿਹਾ’ , ਲੋਕਾਂ ਨੇ ਕਿਹਾ 'ਧਰਮ ਵਾਲੇ ਪੱਤੇ ਨਾ ਖੇਡੋ'

ਗਾਇਕ ਨਸੀਬ (Nseeb) ਨੇ ਪੱਗ ਵਾਲੇ ਬਿਆਨ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ ।ਦੱਸ ਦਈਏ ਕਿ ਨਸੀਬ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਪੱਗ ਬਾਰੇ ਇੰਟਰਵਿਊ ‘ਚ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਕਿਹਾ ਸੀ ਕਿ ‘ਪੱਗ ਬੰਨਣ ਵਾਲੇ ਮੁੰਡਿਆਂ ਪ੍ਰਤੀ ਕੁੜੀਆਂ ਜ਼ਿਆਦਾ ਆਕ੍ਰਸ਼ਿਤ ਹੁੰਦੀਆਂ ਹਨ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਸੰਜੇ ਦੱਤ ਦੇ ਨਾਲ ਲੈ ਕੇ ਆ ਰਹੇ ਨੇ ਫ਼ਿਲਮ, ਸੰਜੇ ਦੱਤ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਤੁਹਾਡੇ ਨਾਲ ਕੰਮ ਕਰਕੇ ਖੁਸ਼ੀ ਹੋਵੇਗੀ’

ਉਨ੍ਹਾਂ ਨੂੰ ਵੱਧ ਸ਼ੌਹਰਤ ਅਤੇ ਪੈਸਾ ਹਾਸਲ ਹੁੰਦਾ ਹੈ’ । ਨਸੀਬ ਨੇ ਕਿਹਾ ਸੀ ਕਿ ਉਨ੍ਹਾਂ ਦੇ ਇਸ ਇੰਟਰਵਿਊ ਦਾ ਇਹੀ ਕਲਿੱਪ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਹਿਣ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ । 

ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਟ੍ਰੋਲ 

ਜਿਉਂ ਹੀ ਨਸੀਬ ਦਾ ਇਹ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ।ਨਸੀਬ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਕਿਹੜਾ ਕਿਹੜਾ ਮੰਨਦਾ ਨਸੀਬ ਫੁੱਦੂ ਬੰਦਾ ਸਿਰੇ ਦਾ’।

ਇੱਕ ਹੋਰ ਨੇ ਲਿਖਿਆ ‘ਮੈਂ ਤੁਹਾਡਾ ਆਪਣਾ ਨਸੀਬ, ਸਾਡਾ ਨੀ ਹੇਗਾ ਤੂੰ’ । ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਡੌਂਟ ਪਲੇਅ ਰਿਲੀਜ਼ਨ ਕਾਰਡ’ । ਇਸ ਤੋਂ ਇਲਾਵਾ ਯੂਜ਼ਰ ਨੇ ਹੋਰ ਵੀ ਕਈ ਕਮੈਂਟ ਕੀਤੇ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network